ਕੋਵਿਡ ਦੇ ਨਵੇ ਵੈਰੀਐਂਟ ਅੋਮੀਕੋਰਣ ਕਾਰਣ ਯੂਕੇ ਅੰਦਰ ਵੀ ਹੋਈਆ ਤਬਦੀਲੀਆ


ਦਵਿੰਦਰ ਸਿੰਘ ਸੋਮਲ

ਨਵਾ ਕੋਵਿਡ ਵੈਰੀਐਂਟ ਜੋ ਸਾਊਥ ਅਫਰੀਕਾ ਅੰਦਰ ਸਬਤੋ ਪਹਿਲਾ ਮਿਲਿਆ ਜਿਸਨੂੰ ਨਾਂ ਅੋਮੀਕੋਰਣ ਦਿੱਤਾ ਗਿਆ ਹੈ ਯੂਕੇ ਅੰਦਰ ਇਸਦੇ ਹਜੇ ਤੱਕ ਦੋ ਕੇਸ ਮਿਲੇ ਨੇ।
ਬੀਤੇ ਕੱਲ ਪੀਐਮ ਬੌਰਿਸ ਜੋਨਸਨ ਨੇ ਇਸ ਨਵੇ ਕੋਵਿਡ ਰੂਪ ਵਾਰੇ ਪਰੈਸ ਬਰੀਫਿੰਗ ਅੰਦਰ ਬੋਲਦਿਆ ਦੱਸਿਆ ਕੇ ਨਵੇ ਵੈਰੀਐਂਟ ਵਾਰੇ ਜਾਣਨ ‘ਚ ਕੁਝ ਸਮਾਂ ਜਰੂਰ ਲੱਗੇਗਾ ਸਾਡੇ ਵਿਗਆਨੀ ਲਗਾਤਾਰ ਖੋਜ ਕਰ ਰਹੇ ਨੇ ਅਤੇ ਅੋਮੀਕੋਰਣ ਰੂਪ ਵਾਰੇ ਲਗਾਤਾਰ ਜਾਣਕਾਰੀਆ ਸਾਹਮਣੇ ਆ ਰਹੀਆ ਨੇ।
ਇਸੇ ਨਵੇ ਐਮੀਕੋਰਣ ਰੂਪ ਦੇ ਖਤਰੇ ਨੂੰ ਵੇਖਦਿਆ ਸਰਕਾਰ ਨੇ ਕੁਝ ਪਾਬੰਦੀਆ ਮੁੜ ਤੋ ਲਾਗੂ ਕੀਤੀਆ ਨੇ।
ਬਾਹਰੋ ਯੂਕੇ ਅੰਦਰ ਆਉਣ ਵਾਲੇ ਕਿਸੇ ਨੂੰ ਵੀ pcr test ਕਰਵਾਉਣਾ ਹੋਵੇਗਾ ਨੈਗਟਿਵ ਨਤੀਜਾ ਆਉਣ ਤੱਕ ਕਰਨਾ ਹੋਵੇਗਾ ਇਕਾਂਤਵਾਸ।
ਮੰਗਲਵਾਰ ਤੋ ਇੰਗਲੈਂਡ ਅੰਦਰ ਮਾਸਕ ਪਹਿਨਣਾ ਜਰੂਰੀ ਹੋਵੇਗਾ shops ਦੁਕਾਨਾ ਅਤੇ ਪਬਲਿਕ ਟਰਾਸਪੋਰਟ ਅੰਦਰ।
ਅੋਮੀਕੋਰਣ ਕੇਸ ਦੇ ਸਪੰਰਕ ਵਿੱਚ ਆਏ ਨੂੰ ਦੱਸ ਦਿਨ ਇਕਾਂਤਵਾਸ ਕਰਨਾ ਹੋਵੇਗਾ ਚਾਹੇ ਤੁਹਾਡਾ ਟੀਕਾਕਰਨ ਹੋ ਵੀ ਚੁੱਕਾ ਹੋਵੇ।
ਯੂਕੇ ਨੇ ਆਪਣੀ ਟਰੈਵਲ ਰੈਡ ਲਿਸਟ ਅੰਦਰ ਦੱਖਣੀ ਅਫਰੀਕਾ, ਬੋਟਸਵਾਨਾ, ਇਸਵਟੀਨੀ, ਲੀਸੋਥੋ, ਨਮਬੀਬੀਆ,ਐਂਗੋਲਾ ਮਾਲਾਅਵੀ
ਮੁਜਾਮਿਵਿੱਕ  ਅਤੇ ਜਾਮਵੀਆ ਅਤੇ ਜਿੰਮਵਾਵੇ ਨੂੰ ਜੋੜਿਆ ਗਿਆ ਹੈ।

ਪੀਐਮ ਬੌਰਿਸ ਜੋਨਸਨ ਨੇ ਕਿਹਾ ਕੇ ਚੁੱਕੇ ਜਾ ਰਹੇ ਕਦਮ ਅਸਥਾਈ ਅਤੇ ਸਾਵਧਾਨੀ ਲਈ ਨੇ ਅਤੇ ਤਿੰਨਾ ਹਫਤਿਆ ਬਾਅਦ ਇਹਨਾਂ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਸਬਦੇ ਨਾਲ-੨ ਸਰਕਾਰ ਵੈਕਸੀਨੇਸ਼ਨ ਦੇ ਬੂਸਟਰ ਪ੍ਰੋਗਰਾਮ ਨੂੰ ਵੀ ਹੋਰ ਤੇਜ ਕਰਨ ਜਾ ਰਹੀ ਹੈ।

 

The post ਕੋਵਿਡ ਦੇ ਨਵੇ ਵੈਰੀਐਂਟ ਅੋਮੀਕੋਰਣ ਕਾਰਣ ਯੂਕੇ ਅੰਦਰ ਵੀ ਹੋਈਆ ਤਬਦੀਲੀਆ first appeared on Punjabi News Online.



source https://punjabinewsonline.com/2021/11/29/%e0%a8%95%e0%a9%8b%e0%a8%b5%e0%a8%bf%e0%a8%a1-%e0%a8%a6%e0%a9%87-%e0%a8%a8%e0%a8%b5%e0%a9%87-%e0%a8%b5%e0%a9%88%e0%a8%b0%e0%a9%80%e0%a8%90%e0%a8%82%e0%a8%9f-%e0%a8%85%e0%a9%8b%e0%a8%ae%e0%a9%80/
Previous Post Next Post

Contact Form