ਤਾਜਾ ਪਾਇਆ ਗਿਆ ਕੋਵਿਡ ਵੈਰੀਐਂਟ ਹੋ ਸਕਦਾ ਹੈ ਹੁਣ ਤੱਕ ਦਾ ਸਭ ਤੋਂ ਖਤਰਨਾਕ ਰੂਪ

ਦਵਿੰਦਰ ਸਿੰਘ ਸੋਮਲ
ਦੱਖਣੀ ਅਫਰੀਕਾ ਅੰਦਰ ਕੋਵਿਡ ਦਾ ਇੱਕ ਨਵਾ ਵੈਰੀਐਂਟ ਸਾਹਮਣੇ ਆਇਆ ਹੈ ਜੋ ਕੀ ਹੋ ਸਕਦਾ ਹੈ ਕੀ ਜਿਆਦਾ ਤੇਜੀ ਨਾਲ ਫੈਲੇ ਅਤੇ ਵੈਕਸੀਨ ਵੀ ਉਸਦੇ ਵਿਰੁੱਧ ਘੱਟ ਕਾਰਗਾਰ ਹੋਵੇ।
ਸਕਾਈ ਨਿਊਜ ਦੀ ਇੱਕ ਰਿਪੋਰਟ ਅਨੁਸਾਰ B.1.1.529 ਨਾਂਮ ਦੇ ਇਸ ਵੈਰੀਐਂਟ ਦੇ ਹਜੇ ਤੱਕ ਦੱਖਣੀ ਅਫਰੀਕਾ ਅੰਦਰ ਮਹਿਜ 53 ਕੇਸਾ ਦੀ ਹੀ ਪੁਸ਼ਟੀ ਹੋਈ ਏ ਪਰ ਚਿੰਤਾ ਹੈ ਕੇ ਅਸਲੀ ਅੰਕੜਾ ਇਸਤੋ ਕਿਤੇ ਜਿਆਦਾ ਦਾ ਹੋ ਸਕਦਾ ਹੈ।
ਸਾਊਥ ਅਫਰੀਕਾ ਦੀ ਸਬਤੋ ਜਿਆਦਾ ਪਾਪੂਲੇਸ਼ਨ ਵਾਲੇ ਸੂਬੇ ਗੋਟੇਂਗ
ਦੀ ਨੌਜਵਾਨ ਆਬਾਦੀ ਅੰਦਰ ਕੋਵਿਡ19 ਬੜੀ ਤੇਜੀ ਨਾਲ ਫੇਲ ਰਿਹਾ ਹੈ।ਕਾਬਿਲ ਏ ਜਿਕਰ ਹੈ ਕੀ ਕੁਝ ਸਮਾਂ ਪਹਿਲਾ ਤੱਕ ਸਾਊਥ ਅਫਰੀਕਾ ਅੰਦਰ ਕੋਵਿਡ ਦੇ ਕੇਸ ਕਾਫੀ ਘੱਟ ਕੋਈ 200 ਕੇਸ ਪ੍ਰਤੀ ਦਿਨ ਆ ਰਹੇ ਸੰਨ ਪਰ ਰਾਸ਼ਟਰੀ ਪੱਧਰ ਉੱਪਰ ਪਿਛਲੇ ਕੋਈ ਪੰਜਾ ਕੁ ਦਿਨਾ ‘ਚ ਕੇਸਾ ਅੰਦਰ ਬਹੁਤ ਜਿਆਦਾ ਤੇਜੀ ਨਾਲ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।ਜਿੱਥੇ ਬੁੱਧਵਾਰ ਨੂੰ 1200 ਤੋ ਉੱਪਰ ਕੇਸ ਰਿਕਾਰਡ ਹੋਏ ਉੱਥੇ ਹੀ ਵੀਰਵਾਰ ਨੂੰ ਦੁੱਗਣੇ 2,465 ਕੇਸ ਰਿਕਾਰਡ ਹੋਏ ਨੇ।ਮਾਹਿਰਾ ਦਾ ਮੰਨਣਾ ਹੈ ਕੀ ਇਸ ਗੱਲ ਦੀ ਸੰਭਾਵਨਾ ਕਾਫੀ ਹੈ ਕੀ ਵੱਧ ਰਹੇ ਕੇਸ ਇਸ ਨਵੇ ਵੈਰੀਐਂਟ ਨਾਲ ਜੁੜੇ ਹੋਣ।
ਜਿੱਥੇ ਅੰਦਾਜਨ ਗੋਟੇਂਗ ਸੂਬੇ ਅੰਦਰ ਜਿਆਦਾਤਾਰ ਕੇਸ ਇਸ ਵੈਰੀਐਂਟ ਨਾਲ ਸਬੰਧਿਤ ਆ ਰਹੇ ਨੇ ਉੱਥੇ ਹੀ ਦੱਖਣੀ ਅਫਰੀਕਾ ਦੇ ਅੱਠ ਹੋਰ ਸੂਬਿਆ ‘ਚ ਇਹ ਸਟਰੈਨ ਮੌਜੂਦ ਹੋ ਸਕਦਾ ਹੈ।ਵਿਗਆਨੀ ਮੁੱਲਖ ਅੰਦਰ ਵਧ ਰਹੀ ਲਾਗ ਦੇ ਕਾਰਣਾ ਵਾਰੇ ਖੋਜ ਰਹੇ ਨੇ ਪਰ ਇਸ ਅੰਦਰ ਥੋੜਾ ਸਮਾ ਲੱਗ ਸਕਦਾ ਹੈ।
ਯੂਕੇ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਹਾਊਸ ਆਫ ਕਾਮਨ ਅੰਦਰ ਬੋਲਦਿਆ ਆਖਿਆ ਕੇ ਕਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਅਤਰਰਾਸ਼ਟਰੀ ਪੱਧਰ ਤੇ ਵੱਡੀ ਚਿੰਤਾ ਹੈ ਇਸ ਸਮੇ ਹਲਾਤ ਤੇਜੀ ਨਾਲ ਬਦਲ ਰਹੇ ਨੇ ਤੇ ਕਾਫੀ ਅਨਿਸ਼ਚਿਤਤਾ ਵਾਲੀ ਸਥਿਤੀ ਹੈ। ਉਹਨਾਂ ਕਿਹਾ ਕੇ ਯੂਕੇ ਪਹਿਲਾ ਮੁੱਲਖ ਸੀ ਜਿਸਨੇ ਨਵੇ ਵੈਰੀਐਂਟ ਤੋ ਖਤਰੇ ਦੀ ਪਹਿਚਾਣ ਕੀਤੀ ਪਰ ਇਸ ਸਮੇ ਤੱਕ ਯੂਕੇ ਅੰਦਰ ਕੋਵਿਡ ਦੇ ਇਸ ਰੂਪ ਨਾਲ ਸਬੰਧਿਤ ਕੋਈ ਕੇਸ ਰਿਕਾਰਡ ਨਹੀ ਹੋਇਆ।
ਇਕ ਉੱਚ ਸਿਹਤ ਅਧਿਕਾਰੀ ਨੇ ਇਸਨੂੰ ਹਜੇ ਤੱਕ ਦਾ ਸਬਤੋ significant ਮਹੱਤਵਪੂਰਨ ਵੈਰੀਐਂਟ ਕਿਹਾ ਹੈ ਜਦਕਿ ਇਕ ਆਕਸਫੋਰਡ ਵਿਗਆਨੀ ਨੇ ਬੀਬੀਸੀ ਨੂੰ ਕਿਹਾ ਕੇ ਇਹ ਬੁਰੀ ਖਬਰ ਹੈ ਪਰ ਕੋਈ ਡੂਮਸ ਡੇ(ਕਿਆਮਤ ਅਉਣਾ) ਵਾਲੀ ਗੱਲ ਨਹੀ।
ਕੋਵਿਡ ਦੀ ਬਣੀ ਇਸੇ ਤਾਜਾ ਸਥਿਤੀ ਨੂੰ ਵੇਖਦਿਆ ਯੂਕੇ ਵਲੋ ਆਪਣੀ ਯਾਤਰਾ ਵਾਲੀ ਲਾਲ ਸੂਚੀ ਅੰਦਰ ਫੇਰਬਦਲ ਕੀਤੀ ਗਈ ਹੈ। ਅੱਜ ਸ਼ੁੱਕਰਵਾਰ 26 ਨਵੰਬਰ ਦੁਪਹਿਰ 12 ਵਜੇ ਤੋ ਰੈਡ ਲਿਸਟ ਅੰਦਰ ਦੱਖਣੀ ਅਫਰੀਕਾ, ਬੋਟਸਵਾਨਾ Botswana, ਇਸਵਟੀਨੀ Eswatini, Lesotho ਲੀਸੋਥੋ, Namibia ਨਮਬੀਬੀਆ ਅਤੇ ਜਿੰਮਵਾਵੇ ਨੂੰ ਜੋੜਿਆ ਗਿਆ ਹੈ।
ਯੂਰਪੀਅਨ ਯੂਨਿਅਨ ਵਲੋ ਵੀ ਆਪਣੇ ਮੈਂਬਰ ਸਟੇਟਾ ਨੂੰ ਜਿਹਨਾਂ ਮੁੱਲਖਾ ‘ਚ ਇਸ ਨਵੇ ਵੈਰੀਐਂਟ ਦੇ ਕੇਸ ਮਿਲੇ ਨੇ ਉਹਨਾਂ ਨਾਲੋ ਹਵਾਈ ਯਾਤਰਾ ਰੋਕਣ ਦੀ ਸਲਾਹ ਦਿੱਤੀ ਹੈ।

The post ਤਾਜਾ ਪਾਇਆ ਗਿਆ ਕੋਵਿਡ ਵੈਰੀਐਂਟ ਹੋ ਸਕਦਾ ਹੈ ਹੁਣ ਤੱਕ ਦਾ ਸਭ ਤੋਂ ਖਤਰਨਾਕ ਰੂਪ first appeared on Punjabi News Online.



source https://punjabinewsonline.com/2021/11/27/%e0%a8%a4%e0%a8%be%e0%a8%9c%e0%a8%be-%e0%a8%aa%e0%a8%be%e0%a8%87%e0%a8%86-%e0%a8%97%e0%a8%bf%e0%a8%86-%e0%a8%95%e0%a9%8b%e0%a8%b5%e0%a8%bf%e0%a8%a1-%e0%a8%b5%e0%a9%88%e0%a8%b0%e0%a9%80%e0%a8%90/
Previous Post Next Post

Contact Form