ਖੁਸ਼ਖਬਰੀ ! ਨਵੇਂ ਸਾਲ ‘ਚ ਕੇਂਦਰੀ ਮੁਲਾਜ਼ਮਾਂ ਦੀ ਵਧੇਗੀ ਸੈਲਰੀ, ਮੋਦੀ ਸਰਕਾਰ ਜਲਦ ਕਰੇਗੀ ਐਲਾਨ

ਮੋਦੀ ਸਰਕਾਰ ਨਵੇਂ ਸਾਲ ਵਿੱਚ ਕੇਂਦਰੀ ਕਰਮਚਾਰੀਆਂ ਨੂੰ ਇਕ ਹੋਰ ਖੁਸ਼ਖਬਰੀ ਦੇ ਸਕਦੀ ਹੈ । ਮੋਦੀ ਸਰਕਾਰ ਵੱਲੋਂ ਹੁਣ ਕੇਂਦਰੀ ਕਰਮਚਾਰੀਆਂ ਦਾ ਇੱਕ ਹੋਰ ਭੱਤਾ ਹਾਊਸ ਰੈਂਟ ਅਲਾਉਂਸ (HRA) ਵਧਾਇਆ ਜਾ ਸਕਦਾ ਹੈ। ਸਰਕਾਰ ਵੱਲੋਂ HRA ਵਧਾਉਣ ਨੂੰ ਲੈ ਕੇ ਵੀ ਜਲਦੀ ਐਲਾਨ ਕੀਤਾ ਜਾ ਸਕਦਾ ਹੈ। ਜੇਕਰ ਇੱਥੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਵਾਧਾ ਅਗਲੇ ਸਾਲ ਜਨਵਰੀ 2022 ਤੋਂ ਲਾਗੂ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ (DA) ਵਧਾ ਕੇ 31 ਫੀਸਦੀ ਕਰ ਦਿੱਤਾ ਗਿਆ ਸੀ।

Salary of Central Govt Employees
Salary of Central Govt Employees

ਦਰਅਸਲ, ਮੋਦੀ ਸਰਕਾਰ ਵੱਲੋਂ HRA ਵਧਾਉਣ ‘ਤੇ ਚਰਚਾ ਕੀਤੀ ਜਾ ਰਹੀ ਹੈ । ਵਿੱਤ ਮੰਤਰਾਲੇ ਨੇ ਇਸ ਸਬੰਧ ਵਿਚ 11.56 ਲੱਖ ਤੋਂ ਵੱਧ ਕਰਮਚਾਰੀਆਂ ਦੀ ਹਾਊਸ ਰੈਂਟ ਅਲਾਉਂਸ (HRA) ਨੂੰ ਲਾਗੂ ਕਰਨ ਦੀ ਮੰਗ ‘ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਰੇਲਵੇ ਬੋਰਡ ਨੂੰ ਭੇਜਿਆ ਗਿਆ ਹੈ ।

ਇਹ ਵੀ ਪੜ੍ਹੋ : Breaking : ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਮਿਲੀ ਇਜਾਜ਼ਤ

ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਰਮਚਾਰੀਆਂ ਨੂੰ ਜਨਵਰੀ 2021 ਤੋਂ HRA ਮਿਲ ਜਾਵੇਗਾ। HRA ਮਿਲਦਿਆਂ ਹੀ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਜ਼ਬਰਦਸਤ ਵਾਧਾ ਹੋਵੇਗਾ । ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ (IRTSA) ਅਤੇ ਨੈਸ਼ਨਲ ਫੈਡਰੇਸ਼ਨ ਆਫ ਰੇਲਵੇਮੈਨ (NFIR) ਨੇ 1 ਜਨਵਰੀ, 2021 ਤੋਂ HRA ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।

Salary of Central Govt Employees
Salary of Central Govt Employees

ਦੱਸ ਦੇਈਏ ਕਿ ਹਾਊਸ ਰੈਂਟ ਅਲਾਉਂਸ (HRA) ਦੀ ਕੈਟੇਗਰੀ X, Y ਅਤੇ Z ਕਲਾਸ ਦੇ ਸ਼ਹਿਰਾਂ ਦੇ ਅਨੁਸਾਰ ਹੈ। ਯਾਨੀ ਜਿਹੜੇ ਕਰਮਚਾਰੀ X ਕਲਾਸ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਹੁਣ 5400 ਰੁਪਏ ਪ੍ਰਤੀ ਮਹੀਨਾ ਤੋਂ ਵੱਧ HRA ਮਿਲੇਗਾ। ਇਸ ਤੋਂ ਬਾਅਦ Y ਕਲਾਸ ਵਾਲਿਆਂ ਨੂੰ 3600 ਰੁਪਏ ਪ੍ਰਤੀ ਮਹੀਨਾ ਅਤੇ ਫਿਰ Z ਕਲਾਸ ਦੇ ਵਿਅਕਤੀ ਨੂੰ 1800 ਰੁਪਏ ਪ੍ਰਤੀ ਮਹੀਨਾ HRA ਮਿਲੇਗਾ। X ਕੈਟੇਗਰੀ ਵਿੱਚ 50 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਆਉਂਦੇ ਹਨ। ਇਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਕੇਂਦਰੀ ਕਰਮਚਾਰੀ ਆਉਂਦੇ ਹਨ ਉਨ੍ਹਾਂ ਨੂੰ 27% HRA ਮਿਲੇਗਾ। Y ਕੈਟੇਗਰੀ ਵਾਲੇ ਸ਼ਹਿਰਾਂ ਵਿੱਚ 18 ਫੀਸਦੀ ਅਤੇ Z ਸਕੈਟੇਗਰੀ ਵਿੱਚ 9 ਫੀਸਦੀ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਖੁਸ਼ਖਬਰੀ ! ਨਵੇਂ ਸਾਲ ‘ਚ ਕੇਂਦਰੀ ਮੁਲਾਜ਼ਮਾਂ ਦੀ ਵਧੇਗੀ ਸੈਲਰੀ, ਮੋਦੀ ਸਰਕਾਰ ਜਲਦ ਕਰੇਗੀ ਐਲਾਨ appeared first on Daily Post Punjabi.



Previous Post Next Post

Contact Form