ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਕਿਹਾ -‘ਦੇਸ਼ ਦੇ ਗੱਦਾਰਾਂ ਖਿਲਾਫ਼ ਬੋਲਦੀ ਸੀ ਤੇ ਬੋਲਦੀ ਰਹਾਂਗੀ’

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਹਮੇਸ਼ਾਂ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਅਦਾਕਾਰਾ ਵੱਲੋਂ ਪੁਲਿਸ ਕੋਲ FIR ਦਰਜ ਕਰਵਾਈ ਗਈ ਹੈ। ਇਸ ਦੀ FIR ਕਾਪੀ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

Kangana Ranaut files FIR
Kangana Ranaut files FIR

ਦਰਅਸਲ, ਕੰਗਨਾ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਲਿਖਿਆ ਸੀ ਕਿ ਦੇਸ਼ ਦੇ ਗੱਦਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਾ ਅਤੇ ਨਾ ਹੀ ਭੁੱਲਣਾ । ਅਜਿਹੀ ਘਟਨਾ ਵਿੱਚ ਦੇਸ਼ ਦੇ ਅੰਦਰੂਨੀ ਗੱਦਾਰਾਂ ਦਾ ਹੱਥ ਹੁੰਦਾ ਹੈ । ਦੇਸ਼ਧ੍ਰੋਹੀ ਗੱਦਾਰਾਂ ਨੇ ਕਦੇ ਪੈਸੇ ਦੇ ਲਾਲਚ ਵਿੱਚ ਤੇ ਕਦੇ ਅਹੁਦੇ ਅਤੇ ਤਾਕਤ ਦੇ ਲਾਲਚ ਵਿੱਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਿਆ। ਦੇਸ਼ ਦੇ ਅੰਦਰੂਨੀ ਲੋਕਾਂ ਵੱਲੋਂ ਗੱਦਾਰ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

Kangana Ranaut files FIR
Kangana Ranaut files FIR

ਕੰਗਨਾ ਨੇ ਅੱਗੇ ਲਿਖਿਆ, “ਮੇਰੀ ਇਸ ਪੋਸਟ ‘ਤੇ ਮੈਨੂੰ ਕੁਝ ਤਾਕਤਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਸਨੇ ਇੱਕ ਭਾਈ ਸਾਹਿਬ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੈਂ ਅਜਿਹੇ ਗਿੱਦੜਾਂ ਜਾਂ ਧਮਕੀਆਂ ਤੋਂ ਨਹੀਂ ਡਰਦੀ । ਮੈਂ ਦੇਸ਼ ਖਿਲਾਫ ਸਾਜ਼ਿਸਾਹਾਂ ਰਚਣ ਵਾਲੇ ਤੇ ਅੱਤਵਾਦੀ ਤਾਕਤਾਂ ਖਿਲਾਫ ਬੋਲਦੀ ਹਾਂ ਤੇ ਬੋਲਦੀ ਰਹਾਂਗੀ । ਫਿਰ ਉਹ ਚਾਹੇ ਉਹ ਕੋਈ ਵੀ ਹੋਵੇ।

ਇਹ ਵੀ ਪੜ੍ਹੋ: ਲੁਧਿਆਣਾ : ਸਿਰਸੇ ਵਾਲੇ ਦੀ ਚੇਲੀ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾਤਲ, ਇੰਝ ਰਚੀ ਸਾਰੀ ਸਾਜ਼ਿਸ਼

ਇਸ ਤੋਂ ਅੱਗੇ ਕੰਗਨਾ ਨੇ ਲਿਖਿਆ, ”ਮੈਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਜੀ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੀ ਕਿ ਤੁਸੀਂ ਵੀ ਇੱਕ ਔਰਤ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਜੀ ਨੇ ਆਖਰੀ ਦਮ ਤੱਕ ਇਸ ਅੱਤਵਾਦ ਦੇ ਖਿਲਾਫ ਜ਼ੋਰਦਾਰ ਲੜਾਈ ਲੜੀ। ਕਿਰਪਾ ਕਰਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਦੇਸ਼ ਦਿਓ ਕਿ ਉਹ ਅਜਿਹੀਆਂ ਅੱਤਵਾਦੀ, ਵਿਘਨਕਾਰੀ ਅਤੇ ਦੇਸ਼ ਵਿਰੋਧੀ ਤਾਕਤਾਂ ਦੀਆਂ ਧਮਕੀਆਂ ‘ਤੇ ਤੁਰੰਤ ਕਾਰਵਾਈ ਕਰਨ।”

Kangana Ranaut files FIR

ਦੱਸ ਦੇਈਏ ਕਿ FIR ਬਾਰੇ ਜਾਣਕਾਰੀ ਦਿੰਦੇ ਹੋਏ ਕੰਗਨਾ ਨੇ ਲਿਖਿਆ, “ਮੈਂ ਧਮਕੀਆਂ ਦੇ ਖਿਲਾਫ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਜਲਦੀ ਹੀ ਕਾਰਵਾਈ ਕਰੇਗੀ। ਮੇਰੇ ਲਈ ਦੇਸ਼ ਸਭ ਤੋਂ ਪ੍ਰਮੁੱਖ ਹੈ, ਜੇਕਰ ਮੈਨੂੰ ਇਸ ਲਈ ਕੁਰਬਾਨੀ ਵੀ ਦੇਣੀ ਪਈ ਤਾਂ ਮੈਨੂੰ ਮਨਜ਼ੂਰ ਹੈ। ਪਰ ਮੈਂ ਨਾ ਡਰੀ ਹਾਂ ਅਤੇ ਨਾ ਹੀ ਕਦੇ ਡਰਾਂਗੀ, ਦੇਸ਼ ਦੇ ਹਿੱਤ ਵਿੱਚ ਗੱਦਾਰਾਂ ਖਿਲਾਫ ਖੁੱਲ ਕੇ ਬੋਲਦੀ ਰਹਾਂਗੀ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਕਿਹਾ -‘ਦੇਸ਼ ਦੇ ਗੱਦਾਰਾਂ ਖਿਲਾਫ਼ ਬੋਲਦੀ ਸੀ ਤੇ ਬੋਲਦੀ ਰਹਾਂਗੀ’ appeared first on Daily Post Punjabi.



Previous Post Next Post

Contact Form