ਇੱਕ ਪਾਕਿਸਤਾਨੀ ਮਾਡਲ ਵੱਲੋਂ ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਫੋਟੋਆਂ (ਤਸਵੀਰਾਂ ) ਖਿੱਚਵਾਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਸੂਤਰਾਂ ਮੁਤਾਬਿਕ ਪਾਕਿਸਤਾਨ ‘ਚ ‘ਮੰਨਤ’ ਨਾਂ ਦਾ ਰੈਡੀ-ਟੂ-ਵੇਅਰ ਔਰਤਾਂ ਦਾ ਆਨਲਾਈਨ ਕੱਪੜਿਆਂ ਦਾ ਸਟੋਰ ਚਲਾਉਣ ਵਾਲੀ ਔਰਤ ਨੇ ਹਾਲ ਹੀ ‘ਚ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ‘ਚ ਇੱਕ ਫੋਟੋਸ਼ੂਟ ਕਰਵਾਇਆ ਹੈ, ਜਿਸ ‘ਚ ਮਾਡਲ ਨੰਗੇ ਸਿਰ ਨਜ਼ਰ ਆ ਰਹੀ ਹੈ। ਆਨਲਾਈਨ ਸਟੋਰ ਦੇ ਮਾਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨੰਗੇ ਸਿਰ ਵਾਲੀ ਮਾਡਲ ਦੀਆਂ ਕਈ ‘ਬਹੁਤ ਜ਼ਿਆਦਾ ਇਤਰਾਜ਼ਯੋਗ’ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਮਹਿਲਾ ਮਾਡਲ ਵੱਲੋਂ ਔਰਤਾਂ ਦੇ ਪਹਿਰਾਵੇ ਵਿੱਚ ਨੰਗੇ ਸਿਰ ਮਾਡਲਿੰਗ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਾਰਨ ਹੁਣ ਸੋਸ਼ਲ ਮੀਡੀਆ ‘ਤੇ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮਹਿਲਾ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਤਸਵੀਰਾਂ ਵਿੱਚ ਔਰਤ ਲਾਲ ਰੰਗ ਦਾ ਸੂਟ ਪਾ ਕੇ ਬਿਨਾਂ ਸਿਰ ਢੱਕੇ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਪਿੱਛੇ ਗੁਰਦੁਆਰਾ ਦਰਬਾਰ ਸਾਹਿਬ ਨਜ਼ਰ ਆ ਰਿਹਾ ਹੈ। ਵਰਣਨਯੋਗ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰਦੁਆਰਾ ਕੰਪਲੈਕਸ ਦੇ ਅੰਦਰ ਸ਼ਰਧਾਲੂਆਂ ਨੂੰ ਤਸਵੀਰਾਂ ਖਿੱਚਣ ਅਤੇ ਵੀਡਿਓਜ਼ ਬਣਾਉਣ ਤੋਂ ਵਰਜਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਲਾਹੌਰ ਦੀ ਮਾਡਲ ਨੇ ਕੱਪੜਾ ਬ੍ਰਾਂਡ ਲਈ ਨੰਗੇ ਸਿਰ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਇਆ ਫੋਟੋਸ਼ੂਟ appeared first on Daily Post Punjabi.
source https://dailypost.in/news/international/pakistani-model-poses-bare-head/