ਜੇ.ਐੱਨ.ਯੂ ‘ਚ ਏ.ਬੀ.ਵੀ.ਪੀ ਅਤੇ ਖੱਬੇ ਪੱਖੀ ਵਿਦਿਆਰਥੀਆਂ ਵਿਚਾਲੇ ਹੋਈ ਹਿੰਸਕ ਝੜਪ, ਕਈ ਜ਼ਖਮੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਖੱਬੇਪੱਖੀ ਵਿਦਿਆਰਥੀਆਂ ਵੱਲੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ। ਏਬੀਵੀਪੀ ਦੀ ਜੇਐਨਯੂ ਯੂਨਿਟ ਨੇ ਦਾਅਵਾ ਕੀਤਾ ਹੈ ਕਿ ਦੇਰ ਰਾਤ ਹੋਈ ਲੜਾਈ ਵਿੱਚ ਉਨ੍ਹਾਂ ਦੇ ਕਈ ਵਰਕਰ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਜੇ.ਐੱਨ.ਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਦੀ ਆਗੂ ਆਇਸ਼ੀ ਘੋਸ਼ ਨੇ ਹਮਲੇ ਲਈ ਏਬੀਵੀਪੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Violence erupts again at JNU
Violence erupts again at JNU

ਏ.ਬੀ.ਵੀ.ਪੀ ਮੁਤਾਬਕ ਜੇਐੱਨਯੂ ਦੇ ਵਿਦਿਆਰਥੀਆਂ ਦੀ ਐਕਟੀਵਿਟੀ ਰੂਮ ਵਿੱਚ ਮੀਟਿੰਗ ਹੋ ਰਹੀ ਸੀ, ਜਿਸ ਦੇ ਵਿਰੋਧ ਵਿੱਚ ਐਤਵਾਰ ਰਾਤ 9.45 ਵਜੇ ਖੱਬੇ ਪੱਖੀ ਵਿਦਿਆਰਥੀ ਉੱਥੇ ਪਹੁੰਚ ਗਏ ਅਤੇ ਏਬੀਵੀਪੀ ਦੀ ਮੀਟਿੰਗ ਦਾ ਵਿਰੋਧ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ।

Violence erupts again at JNU
Violence erupts again at JNU

ਏ.ਬੀ.ਵੀ.ਪੀ. ਵੱਲੋਂ ਜਾਰੀ ਬਿਆਨ ਅਨੁਸਾਰ ਖੱਬੇ ਪੱਖੀ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਕਈ ਏ.ਬੀ.ਵੀ.ਪੀ. ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਵਿਦਿਆਰਥਣਾਂ ਵੀ ਸ਼ਾਮਲ ਹਨ ਅਤੇ ਗੰਭੀਰ ਜ਼ਖ਼ਮੀ ਵਿਦਿਆਰਥੀਆਂ ਦਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਏ.ਬੀ.ਵੀ.ਪੀ. ਦੇ ਅਨੁਸਾਰ, ਖੱਬੇ ਪੱਖੀ ਵਿਦਿਆਰਥੀਆਂ ਨੇ ਔਰਤਾਂ ਅਤੇ ‘ਤੇ ਅਪਾਹਿਜਾਂ ‘ਤੇ ਵੀ ਹਮਲਾ ਕੀਤਾ। ਹਾਦਸੇ ਤੋਂ ਬਾਅਦ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੀ ਆਗੂ ਅਤੇ ਜੇਐੱਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘ਏਬੀਵੀਪੀ ਦੇ ਗੁੰਡਿਆਂ ਨੇ ਅੱਜ ਜੇਐੱਨਯੂ ਵਿੱਚ ਹਿੰਸਾ ਫੈਲਾਈ। ਕਈ ਵਾਰ ਇਨ੍ਹਾਂ ਅਪਰਾਧੀਆਂ ਨੇ ਵਿਦਿਆਰਥੀਆਂ ‘ਤੇ ਹਿੰਸਾ ਕੀਤੀ ਹੈ ਅਤੇ ਕੈਂਪਸ ਦੇ ਲੋਕਤੰਤਰ ਨੂੰ ਭੰਗ ਕੀਤਾ ਹੈ। ਕੀ ਜੇਐੱਨਯੂ ਪ੍ਰਸ਼ਾਸਨ ਅਜੇ ਵੀ ਚੁੱਪ ਰਹੇਗਾ? ਕੀ ਗੁੰਡਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ?’ ਇਸ ਦੇ ਨਾਲ ਹੀ ਆਇਸ਼ੀ ਘੋਸ਼ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਜੇ.ਐੱਨ.ਯੂ ‘ਚ ਏ.ਬੀ.ਵੀ.ਪੀ ਅਤੇ ਖੱਬੇ ਪੱਖੀ ਵਿਦਿਆਰਥੀਆਂ ਵਿਚਾਲੇ ਹੋਈ ਹਿੰਸਕ ਝੜਪ, ਕਈ ਜ਼ਖਮੀ appeared first on Daily Post Punjabi.



source https://dailypost.in/news/national/violence-erupts-again-at-jnu/
Previous Post Next Post

Contact Form