
ਬਠਿੰਡਾ, 29 ਨਵੰਬਰ, ਬਲਵਿੰਦਰ ਸਿੰਘ ਭੁੱਲਰ
ਪੇਂਡੂ ਸਾਹਿਤ ਸਭਾ ਰਜਿ: ਬਾਲਿਆਂਵਾਲੀ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਂਵਾਲੀ ਵਿਖੇ ਪੁਸਤਕ ਗੋਸਟੀ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ੍ਰੀ ਜਗਦੇਵ ਸਿੰਘ ਕਮਾਲੂ ਵਿਧਾਇਕ ਹਲਕਾ ਮੌੜ ਪਹੁੰਚੇ।
ਸਮਾਗਮ ਦੇ ਪਹਿਲੇ ਸੈਸਨ ਵਿੱਚ ਸ੍ਰੀ ਪ੍ਰੀਤੀਮਾਨ ਦੇ ਕਹਾਣੀ ਸੰਗ੍ਰਹਿ ‘ਢਲਦੇ ਪਰਛਾਵੇਂ’ ਉਪਰ ਪੇਪਰ ਪ੍ਰੋਫੈਸਰ ਸੁਰਿੰਦਰਪਾਲ ਕੌਰ ਨੇ ਪੜਿਆ। ਬਹਿਸ ਦਾ ਆਰੰਭ ਗੁਰੂ ਕਾਂਸੀ ਸਾਹਿਤ ਅਕਾਡਮੀ ਦਮਦਮਾ ਸਾਹਿਬ ਦੇ ਪ੍ਰਧਾਨ ਸ੍ਰੀ ਹਰਗੋਬਿੰਦ ਸੇਖਪੁਰੀਆ ਨੇ ਕੀਤਾ ਅਤੇ ਨਵਲਕਾਰ ਸੁਖਦੇਵ ਮਾਨ ਨੇ ਬਹਿਸ ਨੂੰ ਅੱਗੇ ਤੋਰਿਆ। ਪਵਨ ਹਰਚੰਦਪੁਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੇਪਰ ਲੇਖਿਕਾ ਨੇ ਕਿਤਾਬ ਵਿਚਲੇ ਚੰਗੇ ਪੱਖਾਂ ਨੂੰ ਬਹੁਤ ਹੀ ਸੁਚੱਜੇ ਰੂਪ ਵਿੱਚ ਪੇਸ਼ ਕੀਤਾ ਹੈ। ਪ੍ਰਵਾਸੀ ਲੇਖਕ ਤੇ ਉਘੇਵਿਅੰਗਕਾਰ ਮੰਗਤ ਕੁਲਜਿੰਦ ਵੱਲੋਂ ਸ੍ਰੀ ਕੂਲਰੀਆਂ ਬਾਰੇ ਸਨਮਾਨ ਪੱਤਰ ਪੜ੍ਹਿਆ ਗਿਆ। ਸਭਾ ਵੱਲੋਂ ਬਹੁ ਵਿਧਾਵੀ ਲੇਖਕ ਜਗਦੀਸ਼ ਰਾਏ ਕੁਲਰੀਆਂ ਦਾ ਸਨਮਾਨ ਪੱਤਰ, ਲੋਈ ਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਸਿਖਾ ਗਰਗ ਦਾ ਵੀ ਸਨਮਾਨ ਕੀਤਾ। ਸ੍ਰ: ਜਗਦੇਵ ਸਿੰਘ ਕਮਾਲੂ ਐਮ ਐਲ ਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਸਾਰਥਮ ਪ੍ਰੋਗਰਾਮ ਹੋਣੇ ਚਾਹੀਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਸਮਾਗਮ ਦੇ ਦੂਜੇ ਸੈਸਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸਮਸੇਰ ਸਿੰਘ ਮੱਲ੍ਹੀ , ਗੁਰਕੀਰਤ ਸਿੰਘ ਔਲਖ, ਰਮੇਸ ਕੁਮਾਰ ਗਰਗ, ਕਾ: ਮੇਘ ਰਾਜ ਫੌਜੀ, ਜਸ ਬਠਿੰਡਾ, ਅਮਰਜੀਤ ਸਿੰਘ ਅਮਨ, ਗੁਲਜ਼ਾਰ ਸਿੰਘ ਸ਼ੌਕੀ, ਗੁਰਤੇਜ ਸਿੰਘ, ਜਗਨ ਨਾਥ, ਪ੍ਰੋ: ਸੁਰਿੰਦਰਪਾਲ ਕੌਰ, ਗੁੰਰਿਦਰ ਰਸੀਆ, ਹਰਗੋਬਿੰਦ ਸੇਖਪੁਰੀਆ, ਸੇਵਕ ਸ਼ਮੀਰੀਆ, ਅਜਮੇਰ ਦੀਵਾਲਾ, ਅਮਰ ਸਿੰਘ ਸਿੱਧੂ, ਸੁਖਦਰਸਨ ਗਰਗ, ਮੰਗਤ ਕੁਲਜਿੰਦ ਆਦਿ ਨੇ ਕਲਾਮ ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਡਾ: ਅਜੀਤਪਾਲ ਸਿੰਘ, ਦਰਸਨ ਸਿੰਘ ਸਿੱਧੁ, ਅਮਰਜੀਤ ਸਿੰਘ ਪੇਂਟਰ, ਹਰਭਜਨ ਸਿੰਘ ਸੇਲਬਰਾਹ, ਗੁਰਮੇਲ ਸਿੰਘ ਮੇਲਾ ਆਦਿ ਵੀ ਹਾਜਰ ਸਨ। ਸਟੇਜ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ੍ਰੀ ਸੁਖਦਰਸ਼ਨ ਗਰਗ ਨੇ ਬਾਖੂਬੀ ਕੀਤਾ।
The post ਪੇਂਡੂ ਸਾਹਿਤ ਸਭਾ ਵੱਲੋਂ ਪੁਸਤਕ ਗੋਸਟੀ ਤੇ ਸਨਮਾਨ ਸਮਾਰੋਹ ਹੋਇਆ first appeared on Punjabi News Online.
source https://punjabinewsonline.com/2021/11/30/%e0%a8%aa%e0%a9%87%e0%a8%82%e0%a8%a1%e0%a9%82-%e0%a8%b8%e0%a8%be%e0%a8%b9%e0%a8%bf%e0%a8%a4-%e0%a8%b8%e0%a8%ad%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%81%e0%a8%b8/