ਫਰਿਜ਼ਨੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ-
ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਉੱਘੇ ਕਾਰੋਬਾਰੀ ਗਿੱਲ ਇੰਸ਼ੋਰੈਂਸ ਵਾਲੇ ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਗਿੱਲ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਸਵ. ਮਾਤਾ ਕੁਲਦੀਪ ਕੌਰ ਗਿੱਲ ਦਾ ਪਿਛਲਾ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਵਿੱਚ ਪੈਦਾ ਹੈ, ਅਤੇ ਮਾਤਾ ਜੀ ਲੰਬੇ ਅਰਸੇ ਤੋ ਕ੍ਰਦ੍ਰਜ਼ ਕੈਲੀਫੋਰਨੀਆਂ ਵਿਖੇ ਆਪਣੇ ਬੇਟਿਆਂ ਕੋਲ ਰਹਿ ਰਹੇ ਸਨ। ਸਵ. ਮਾਤਾ ਕੁਲਦੀਪ ਕੌਰ ਗਿੱਲ ਦਾ ਫਿਊਨਰਲ ਮਿਤੀ 16 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਹੋਵੇਗਾ, ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਕ੍ਰਦ੍ਰਜ਼ ਵਿਖੇ ਹੋਵੇਗੀ। ਹੋਰ ਵਟਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਤੁਸੀ ਸ. ਅਵਤਾਰ ਸਿੰਘ ਗਿੱਲ ਨਾਲ (559) 352-7222 ਤੇ ਸੰਪਰਕ ਕਰ ਸਕਦੇ ਹੋ।
The post ਗਿੱਲ ਇੰਸ਼ੋਰੈਂਸ ਵਾਲੇ ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾਂ first appeared on Punjabi News Online.
source https://punjabinewsonline.com/2021/11/13/%e0%a8%97%e0%a8%bf%e0%a9%b1%e0%a8%b2-%e0%a8%87%e0%a9%b0%e0%a8%b8%e0%a8%bc%e0%a9%8b%e0%a8%b0%e0%a9%88%e0%a8%82%e0%a8%b8-%e0%a8%b5%e0%a8%be%e0%a8%b2%e0%a9%87-%e0%a8%b9%e0%a9%88%e0%a8%b0%e0%a9%80/