ਵੱਡੀ ਖੁਸ਼ਖਬਰੀ! 5 ਰਾਜਾਂ ‘ਚ ਚੋਣਾਂ ਤੋਂ ਪਹਿਲਾਂ ਸਾਰੀਆਂ ਟਰੇਨਾਂ ਦਾ ਸਫ਼ਰ ਹੋਇਆ ਸਸਤਾ

ਕੋਵਿਡ 19 ਦੇ ਮੱਦੇਨਜ਼ਰ, ਰੈਗੂਲਰ ਐਕਸਪ੍ਰੈਸ ਰੇਲ ਗੱਡੀਆਂ ਵਿਸ਼ੇਸ਼ ਰੇਲ ਗੱਡੀਆਂ ਵਜੋਂ ਚੱਲ ਰਹੀਆਂ ਸਨ। ਪਰ ਹੁਣ ਇਨ੍ਹਾਂ ਟਰੇਨਾਂ ਨੂੰ ਆਮ ਵਾਂਗ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਯਾਨੀ ਮੇਲ/ਐਕਸਪ੍ਰੈਸ ਸਪੈਸ਼ਲ ਅਤੇ ਹੋਲੀਡੇ ਸਪੈਸ਼ਲ ਟਰੇਨਾਂ ਦੀ ਸੇਵਾ ਹੁਣ ਰੈਗੂਲਰ ਟਰੇਨਾਂ ਵਾਂਗ ਹੋਵੇਗੀ। ਇਹ ਟਰੇਨਾਂ ਫਿਰ ਤੋਂ ਨਿਯਮਤ ਨੰਬਰਾਂ ਨਾਲ ਚੱਲਣਗੀਆਂ। ਇਸ ਦੇ ਨਾਲ ਹੀ ਸਪੈਸ਼ਲ ਕਿਰਾਏ ਦੇ ਦਿਨ ਵੀ ਲੋਡ ਹੋਣ ਜਾ ਰਹੇ ਹਨ, ਮੁੜ ਤੋਂ ਪੁਰਾਣਾ ਰੈਗੂਲਰ ਕਿਰਾਇਆ ਲਾਗੂ ਹੋਵੇਗਾ। ਫਿਲਹਾਲ ਸਪੈਸ਼ਲ ਚੱਲਣ ਵਾਲੀਆਂ ਟਰੇਨਾਂ ‘ਚ ਆਮ ਨਾਲੋਂ 30 ਫੀਸਦੀ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ।

ਸਰਕੂਲਰ ‘ਚ ਇਹ ਵੀ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ ‘ਤੇ ਰੇਲਵੇ ਵੱਲੋਂ ਕੋਈ ਵਾਧੂ ਕਿਰਾਇਆ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ ਜਾਵੇਗਾ। ਰੇਲਵੇ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਵਿਸ਼ੇਸ਼ ਕਿਰਾਏ ਨੂੰ ਖਤਮ ਕੀਤਾ ਜਾ ਰਿਹਾ ਹੈ, ਪਰ ਰੇਲਾਂ ਦਾ ਕਿਰਾਇਆ ਕੋਵਿਡ ਤੋਂ ਪਹਿਲਾਂ ਦੇ ਪੱਧਰ ‘ਤੇ ਹੀ ਰਹੇਗਾ। ਕੰਬਲ, ਰਿਆਇਤ ਅਤੇ ਪੈਂਟਰੀ ਦੀ ਸਹੂਲਤ ਪਹਿਲਾਂ ਵਾਂਗ ਬਹਾਲ ਨਹੀਂ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਰੇਲ ਮੰਤਰਾਲੇ ਵੱਲੋਂ ਜਾਰੀ ਸਰਕੂਲਰ ‘ਚ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਇਸ ਸਬੰਧ ‘ਚ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਜਿਸ ਨੂੰ ਅਗਲੇ ਕੁਝ ਦਿਨਾਂ ‘ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਅਗਲੇ ਕੁਝ ਦਿਨਾਂ ‘ਚ 1700 ਤੋਂ ਜ਼ਿਆਦਾ ਟਰੇਨਾਂ ਨੂੰ ਨਿਯਮਿਤ ਟਰੇਨਾਂ ਦੇ ਰੂਪ ‘ਚ ਬਹਾਲ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਕੋਵਿਡ 19 ਨਾਲ ਸਬੰਧਤ ਸਾਵਧਾਨੀਆਂ ਅਤੇ ਪਾਬੰਦੀਆਂ ਸਾਰੀਆਂ ਟਰੇਨਾਂ ਵਿੱਚ ਲਾਗੂ ਹੋਣਗੀਆਂ।

The post ਵੱਡੀ ਖੁਸ਼ਖਬਰੀ! 5 ਰਾਜਾਂ ‘ਚ ਚੋਣਾਂ ਤੋਂ ਪਹਿਲਾਂ ਸਾਰੀਆਂ ਟਰੇਨਾਂ ਦਾ ਸਫ਼ਰ ਹੋਇਆ ਸਸਤਾ appeared first on Daily Post Punjabi.



Previous Post Next Post

Contact Form