ਖੇਤੀ ਕਾਨੂੰਨਾਂ ‘ਤੇ BJP ਸਾਂਸਦ ਸਾਕਸ਼ੀ ਮਹਾਰਾਜ ਦਾ ਵੱਡਾ ਬਿਆਨ, ਕਿਹਾ-“ਬਿੱਲ ਬਣਦੇ ਤੇ ਵਿਗੜਦੇ ਰਹਿੰਦੇ ਹਨ, ਵਾਪਸ ਆ ਜਾਣਗੇ”

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਲ ਤਾਂ ਬਣਦੇ ਰਹਿੰਦੇ ਹਨ, ਵਿਗੜਦੇ ਰਹਿੰਦੇ ਹਨ, ਵਾਪਸ ਆ ਜਾਣਗੇ, ਦੁਬਾਰਾ ਬਣ ਜਾਣਗੇ ।

Sakshi Maharaj on repeal farm laws
Sakshi Maharaj on repeal farm laws

ਇਸ ਦੇ ਨਾਲ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੂਬੇ ਵਿੱਚ ਮੌਜੂਦਾ ਮੁੱਖ ਮੰਤਰੀ ਦਾ ਜਾਦੂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਯੋਗੀ ਆਦਿਤਿਆਨਾਥ ਦਾ ਸੂਬੇ ਵਿੱਚ ਕੋਈ ਤੋੜ ਨਹੀਂ ਹੈ।

ਇਹ ਵੀ ਪੜ੍ਹੋ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ- ‘ਪਟਿਆਲਾ ਤੋਂ ਹੀ ਲੜ੍ਹਾਂਗਾ ਚੋਣ’

ਮੀਡੀਆ ਨਾਲ ਗੱਲਬਾਤ ਕਰਦਿਆਂ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਇਸ ਬਿੱਲ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮੋਦੀ ਜੀ ਅਤੇ ਭਾਜਪਾ ਲਈ ਰਾਸ਼ਟਰ ਸਭ ਤੋਂ ਪਹਿਲਾਂ ਹੈ। ਜਿਸ ਕਾਰਨ ਮੋਦੀ ਜੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।

Sakshi Maharaj on repeal farm laws
Sakshi Maharaj on repeal farm laws

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਬਿੱਲ ਤਾਂ ਬਣਦੇ ਤੇ ਵਿਗੜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਿੱਲ ਵਾਪਸ ਆ ਜਾਣਗੇ, ਦੁਬਾਰਾ ਬਣ ਜਾਣਗੇ ਕੋਈ ਸਮਾਂ ਨਹੀਂ ਲੱਗਦਾ। ਪਰ ਮੈਂ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਾਂਗਾ ਕਿ ਉਨ੍ਹਾਂ ਨੇ ਵੱਡਾ ਦਿਲ ਦਿਖਾਉਂਦਿਆਂ ਬਿੱਲ ਅਤੇ ਰਾਸ਼ਟਰ ਵਿੱਚੋਂ ਰਾਸ਼ਟਰ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਮੋਦੀ ਜੀ ਦਾ ਇਹ ਕਦਮ ਉਨ੍ਹਾਂ ਲੋਕਾਂ ‘ਤੇ ਹਮਲਾ ਹੈ ਜੋ ਪਾਕਿਸਤਾਨ ਤੇ ਖਾਲਿਸਤਾਨ ਦੇ ਨਾਅਰੇ ਲਗਾ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਖੇਤੀ ਕਾਨੂੰਨਾਂ ‘ਤੇ BJP ਸਾਂਸਦ ਸਾਕਸ਼ੀ ਮਹਾਰਾਜ ਦਾ ਵੱਡਾ ਬਿਆਨ, ਕਿਹਾ-“ਬਿੱਲ ਬਣਦੇ ਤੇ ਵਿਗੜਦੇ ਰਹਿੰਦੇ ਹਨ, ਵਾਪਸ ਆ ਜਾਣਗੇ” appeared first on Daily Post Punjabi.



Previous Post Next Post

Contact Form