ਅੰਮ੍ਰਿਤਸਰ-ਮਾਨਾਂਵਾਲਾ ਵਿਚਾਲੇ ਅੱਜ 6 ਘੰਟੇ ਦਾ ਮੈਗਾ ਬਲਾਕ, ਕਈ ਰੇਲਗੱਡੀਆਂ ਦੇ ਰੂਟ ਬਦਲੇ

ਪੰਜਾਬ ਵਿੱਚ ਰੇਲਗੱਡੀ ਦਾ ਸਫਰ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਵੀਰਵਾਰ ਨੂੰ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਰੋਜ਼ਪੁਰ ਮੰਡਲ ਦੇ ਅੰਮ੍ਰਿਤਸਰ-ਮਾਨਾਂਵਾਲਾ ਸਟੇਸ਼ਨ ਵਿਚਕਾਰ ਅੱਜ 6 ਘੰਟੇ ਦਾ ਮੈਗਾ ਬਲਾਕ ਹੋਵੇਗਾ। ਇਸ ਦੌਰਾਨ ਰੋਡ ਅੰਡਰਬ੍ਰਿਜ ਦਾ ਕੰਮ ਪੂਰਾ ਕੀਤਾ ਜਾਣਾ ਹੈ। 22 ਤੇ 25 ਤਾਰੀਖ ਨੂੰ ਫਿਰ 6 ਘੰਟੇ ਦਾ ਮੈਗਾ ਬਲਾਕ ਹੋਵੇਗਾ। ਇਸ ਦੇ ਮੱਦੇਨਜ਼ਰ ਰੇਲਗੱਡੀਆਂ ਚੱਲਣ ਦੇ ਸਮੇਂ ਵਿਚ ਤਬਦੀਲੀ ਅਤੇ ਕੁਝ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।

6 hour mega block between
6 hour mega block between

ਦਿੱਲੀ-ਬਠਿੰਡਾ ਜਾਣ ਵਾਲੀ ਟਰੇਨ 14507-14508 ਦਿੱਲੀ ਤੋਂ ਦੁਪਹਿਰ 1:05 ਵਜੇ ਰਵਾਨਾ ਹੋਵੇਗੀ ਅਤੇ ਉਸੇ ਰਾਤ 9:00 ਵਜੇ ਬਠਿੰਡਾ ਪਹੁੰਚੇਗੀ। ਫਾਜ਼ਿਲਕਾ ਤੋਂ ਇਹ 9:20 ਵਜੇ ਰਵਾਨਾ ਹੋਵੇਗੀ ਅਤੇ ਰਾਤ 11:45 ਵਜੇ ਵਾਪਸ ਪਹੁੰਚੇਗੀ। ਰਸਤੇ ਵਿਚ ਗੋਨੇਆਣਾ, ਗੰਗਾਸਰ, ਜੈਤੂ, ਕੋਟਕਪੂਰਾ, ਬਰੀਵਾਲਾ, ਮੁਕਤਸਰ ਅਤੇ ਲੱਖੇਵਾਲੀ ਸਟੇਸ਼ਨ ‘ਤੇ ਰੁਕੇਗੀ।

6 hour mega block between
6 hour mega block between

ਟਰੇਨ 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਸਪੈਸ਼ਲ ਬਿਆਸ, ਤਰਨਤਾਰਨ, ਅੰਮ੍ਰਿਤਸਰ ਤੋਂ ਹੋ ਕੇ ਜਾਵੇਗੀ। 18,22 ਅਤੇ 25 ਨਵੰਬਰ ਨੂੰ ਟਰੇਨ 09225 ਜੋਧਪੁਰ-ਜੰਮੂਤਵੀ ਸਪੈਸ਼ਲ ਬਰਸਤਾ ਜਲੰਧਰ ਸਿਟੀ-ਮੁਕੇਰੀਆਂ-ਪਠਾਨਕੋਟ ਜੰਕਸ਼ਨ ਤੋਂ ਹੋ ਕੇ ਰਵਾਨਾ ਹੋਵੇਗੀ। ਇਹ ਟਰੇਨ ਬਿਆਸ, ਅੰਮ੍ਰਿਤਸਰ, ਵੇਰਕਾ, ਬਟਾਲਾ, ਧਾਲੀਵਾਲ ਅਤੇ ਗੁਰਦਸਪੁਰ ਸਟੇਸ਼ਨਾਂ ‘ਤੇ ਨਹੀਂ ਰੁਕੇਗੀ। 21 ਨਵੰਬਰ ਨੂੰ ਟਰੇਨ 09415 ਅਹਿਮਦਾਬਾਦ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਸਪੈਸ਼ਲ ਬਰਾਸਤਾ ਜਲੰਧਰ ਸਿਟੀ- ਮੁਕੇਰੀਆਂ-ਪਠਾਨਕੋਟ ਜੰਕਸ਼ਨ ਤੋਂ ਰਵਾਨਾ ਹੋਵੇਗੀ। ਰਸਤੇ ਵਿਚ ਬਿਆਸ, ਅੰਮ੍ਰਿਤਸਰ, ਬਟਾਲਾ ਸਟੇਸ਼ਨਾਂ ‘ਤੇ ਨਹੀਂ ਰੁਕੇਗੀ। ਮੈਗਾ ਬਲਾਕ ਦੇ ਚੱਲਦੇ ਮਾਨਾਂਵਾਲਾ- ਅੰਮ੍ਰਿਤਸਰ ਦੇ ਵਿਚਕਾਰ ਟਰੇਨ ਅੰਸ਼ਕ ਤੌਰ ‘ਤੇ ਰੱਦ ਰਹੇਗੀ। 21 ਅਤੇ 24 ਨੂੰ 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਸਪੈਸ਼ਲ ਯਾਤਰਾ ਮਾਨਾਂਵਾਲਾ ‘ਤੇ ਖਤਮ ਹੋਵੇਗੀ। 19, 23 ਅਤੇ 26 ਨੂੰ ਅੰਮ੍ਰਿਤਸਰ-ਨਾਂਦੇੜ ਸਪੈਸ਼ਲ 05:25 ਵਜੇ ਰਵਾਨਗੀ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਅੰਮ੍ਰਿਤਸਰ-ਮਾਨਾਂਵਾਲਾ ਵਿਚਾਲੇ ਅੱਜ 6 ਘੰਟੇ ਦਾ ਮੈਗਾ ਬਲਾਕ, ਕਈ ਰੇਲਗੱਡੀਆਂ ਦੇ ਰੂਟ ਬਦਲੇ appeared first on Daily Post Punjabi.



Previous Post Next Post

Contact Form