552ਵਾਂ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸਰਧਾ ਨਾਲ ਮਨਾਇਆ ਗਿਆ ਅਤੇ ਕਿਸਾਨੀ ਤੇ ਜਿੱਤ ਤੇ ਗੁਰੂ ਸਹਿਬ ਦਾ ਕੀਤਾ ਗਿਆ ਸ਼ੁਕਰਾਨਾ


ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਉਪਦੇਸ਼ ਦੇਣ ਵਾਲੇ ਅਤੇ ਵਹਿਮਾ ਭਰਮਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਗੁਰਪੁਰਬ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਐਤਵਾਰ ਦੇ ਦੀਵਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾ ਹੋਈਆ ਅਤੇ ਕੀਰਤਨ ਦੀਵਾਨ ਸਜੇ, ਉੱਥੇ ਹੀ ਪਿਛਲੇ ਇੱਕ ਸਾਲ ਤੋ ਦਿੱਲੀ ਦੀਆਂ ਬਰੂੰਹਾਂ ਤੇ ਬੈਠੇ ਕਿਸਾਨਾਂ ਦੀ ਹੋਈ ਜਿੱਤ ਅਤੇ ਪ੍ਰਧਾਨ ਮੰਤਰੀ ਵੱਲੋਂ ਤਿੰਨ ਕਾਲੇ ਕਨੂੰਨ ਵਾਪਸ ਕਰਨ ਲਈ ਕੀਤੇ ਐਲਾਨ ਲਈ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਸੀ, ਅਤੇ ਕਿਰਸਾਨੀ ਦੀ ਚੜਦੀ ਕਲਾ ਲਈ ਗੁਰੂ ਸਹਿਬ ਦਾ ਸ਼ੁਕਰਾਨਾਂ ਵੀ ਕੀਤਾ ਗਿਆ। ਇਹਨਾਂ ਦੀਵਾਨਾ ਵਿੱਚ ਗੁਰੂ ਘਰ ਦੇ ਕੀਰਤਨੀਏ ਡਾ. ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਕਥਾਵਾਚਕ ਭਾਈ ਮਲਕੀਤ ਸਿੰਘ ਨੇ ਗੁਰੂ ਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਗੁਰੂ ਜੀ ਦੀ ਮਹਿਮਾ ਅਤੇ ਇਤਿਹਾਸ ਸਰਵਨ ਕਰਵਾਇਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੁਗਰਾਜ ਸਿੰਘ ਦੌਧਰ ਨੇ ਸਟੇਜ਼ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾ ਦੀ ਸਾਂਝ ਪਾਈ ਅਤੇ ਉਹਨਾਂ ਗੁਰ ਪੁਰਬ ਦੀ ਵਧਾਈ ਦਿੱਤੀ ਅਤੇ ਤਿੰਨ ਖੇਤੀ ਕਨੂੰਨਾਂ ਦੀ ਵਾਪਸੀ ਦੇ ਐਲਾਨ ਲਈ ਗੁਰੂ ਸਹਿਬ ਦਾ ਸ਼ੁਕਰਾਨਾ ਕੀਤਾ। ਸਟੇਜ਼ ਸੰਚਾਲਕ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਮਾਨ ਨੇ ਨਿਭਾਈ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

The post 552ਵਾਂ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸਰਧਾ ਨਾਲ ਮਨਾਇਆ ਗਿਆ ਅਤੇ ਕਿਸਾਨੀ ਤੇ ਜਿੱਤ ਤੇ ਗੁਰੂ ਸਹਿਬ ਦਾ ਕੀਤਾ ਗਿਆ ਸ਼ੁਕਰਾਨਾ first appeared on Punjabi News Online.



source https://punjabinewsonline.com/2021/11/23/552%e0%a8%b5%e0%a8%be%e0%a8%82-%e0%a8%97%e0%a9%81%e0%a8%b0%e0%a8%aa%e0%a9%81%e0%a8%b0%e0%a8%ac-%e0%a8%ab%e0%a8%b0%e0%a8%bf%e0%a8%9c%e0%a8%bc%e0%a8%a8%e0%a9%8b-%e0%a8%b5%e0%a8%bf%e0%a8%96%e0%a9%87/
Previous Post Next Post

Contact Form