ਬਾਲ ਦਿਵਸ ਦੇ ਮੌਕੇ ‘ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਪੋਤੀ ਸੁਸ਼ਮਾ ਨੇ ਆਪਣੇ ਵਿਆਹ ਦੇ ਖਰਚੇ ‘ਚ ਕਟੌਤੀ ਕਰਕੇ ਸਮਾਜ ਦੇ ਗਰੀਬ ਵਰਗ ਦੇ ਦਿਲ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਦੇ ਇਲਾਜ ਲਈ 50 ਲੱਖ ਰੁਪਏ ਦਾਨ ਕੀਤੇ ਹਨ।
ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਉਪ ਰਾਸ਼ਟਰਪਤੀ ਦੀ ਪੋਤੀ ਸੁਸ਼ਮਾ ਦਾ ਵਿਆਹ ਅਗਲੇ ਮਹੀਨੇ ਹੋਣਾ ਹੈ। ਉਨ੍ਹਾਂ ਨੇ ਵਿਆਹ ਨਾਲ ਸਬੰਧਿਤ ਖਰਚਿਆਂ ਵਿੱਚ ਕਟੌਤੀ ਕਰਨ ਦਾ ਸੰਕਲਪ ਲਿਆ ਸੀ ਤਾਂ ਜੋ ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਉਨ੍ਹਾਂ ਦੀ ਪਹਿਲਕਦਮੀ ਲਈ 50 ਲੱਖ ਰੁਪਏ ਦੀ ਰਕਮ ਦਾ ਯੋਗਦਾਨ ਪਾ ਸਕਣ। ਆਂਧਰਾ ਪ੍ਰਦੇਸ਼ ਦੇ ਨੇਲੋਰ ‘ਚ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ‘ਚ ਹੈਦਰਾਬਾਦ ਸਥਿਤ ਸੰਸਥਾ ‘ਹਿਰਦੇ-ਕਿਊਅਰ ਏ ਲਿਟਲ ਹਾਰਟ ਫਾਊਂਡੇਸ਼ਨ’ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : ਇਤਿਹਾਸਕਾਰ ਬਾਬਾ ਸਾਹਿਬ ਪੁਰੰਦਰੇ ਦਾ 99 ਸਾਲ ਦੀ ਉਮਰ ‘ਚ ਦਿਹਾਂਤ, PM ਮੋਦੀ ਨੇ ਜਤਾਇਆ ਸੋਗ
ਇਸ ਦੌਰਾਨ ਸੁਸ਼ਮਾ ਨੇ ਕਿਹਾ ਕਿ ਅਗਲੇ ਮਹੀਨੇ ਮੇਰਾ ਵਿਆਹ ਹੈ ਪਰ ਮੈਂ ਵਿਆਹ ਦੇ ਖਰਚੇ ‘ਚ ਕਟੌਤੀ ਕਰਨ ਬਾਰੇ ਸੋਚਿਆ ਸੀ। ਦਾਨ ਲਈ ਆਯੋਜਿਤ ਪ੍ਰੋਗਰਾਮ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਅਮਿਤ ਸ਼ਾਹ ਨੇ ਇਸ ਕੰਮ ਲਈ ਸੁਸ਼ਮਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
p>ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ਉਪ ਰਾਸ਼ਟਰਪਤੀ ਦੀ ਪੋਤੀ ਨੇ ਆਪਣੇ ਵਿਆਹ ਦੇ ਖਰਚੇ ‘ਚ ਕਟੌਤੀ ਕਰ ਗਰੀਬ ਬੱਚਿਆਂ ਦੇ ਇਲਾਜ ਲਈ ਦਾਨ ਕੀਤੇ 50 ਲੱਖ ਰੁਪਏ appeared first on Daily Post Punjabi.