ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਬਿਰਸਾ ਮੁੰਡਾ ਆਦਿਵਾਸੀ ਸੰਮੇਲਨ ‘ਚ ਸ਼ਾਮਲ ਹੋਣ ਲਈ 15 ਨਵੰਬਰ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਜਾ ਰਹੇ ਹਨ। ਮੋਦੀ ਭੋਪਾਲ ਵਿੱਚ ਚਾਰ ਘੰਟੇ ਰੁਕਣਗੇ। ਇਸ ਦੇ ਨਾਲ ਹੀ ਜੰਬੋਰੀ ਮੈਦਾਨ ‘ਚ ਹੋਣ ਵਾਲੇ ਸਮਾਗਮ ‘ਚ ਪ੍ਰਧਾਨ ਮੰਤਰੀ 1 ਘੰਟਾ 15 ਮਿੰਟ ਤੱਕ ਮੰਚ ‘ਤੇ ਰਹਿਣਗੇ। ਸੂਬਾ ਸਰਕਾਰ ਇਨ੍ਹਾਂ ਪ੍ਰੋਗਰਾਮਾਂ ‘ਤੇ 23 ਕਰੋੜ ਰੁਪਏ ਖਰਚ ਕਰੇਗੀ। ਆਦਿਵਾਸੀਆਂ ਦੇ ਬੈਠਣ ਲਈ ਵੱਡੇ ਪੰਡਾਲ ਵੀ ਬਣਾਏ ਗਏ ਹਨ। ਇੱਕ ਹਫ਼ਤੇ ਤੋਂ 300 ਤੋਂ ਵੱਧ ਮਜ਼ਦੂਰ ਇਸ ਕੰਮ ਵਿੱਚ ਲੱਗੇ ਹੋਏ ਹਨ। ਸੂਬਾ ਸਰਕਾਰ ਵੱਲੋਂ ਇਸ ਪ੍ਰੋਗਰਾਮ ਲਈ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਵਿੱਚੋਂ 13 ਕਰੋੜ ਰੁਪਏ ਸਿਰਫ਼ ਜਮਬੋਰੀ ਮੈਦਾਨ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਹੀ ਖਰਚ ਕੀਤੇ ਜਾਣਗੇ।
ਸੁਰੱਖਿਆ ਦੇ ਮੱਦੇਨਜ਼ਰ ਭੋਪਾਲ ਪੁਲਿਸ ਨੇ ਹੋਟਲਾਂ ਵਿੱਚ ਠਹਿਰੇ ਬਾਹਰੀ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਇਕ ਟੀਮ ਬਣਾ ਕੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, 8 ਦਿਨਾਂ ‘ਚ ਪੁਲਿਸ ਨੇ 6000 ਤੋਂ ਵੱਧ ਕਿਰਾਏਦਾਰ ਲੱਭ ਲਏ ਹਨ।
The post ਮੋਦੀ ਦਾ 4 ਘੰਟਿਆਂ ਦਾ ਦੌਰਾ 23 ਕਰੋੜ ਰੁਪਏ ਪਏਗਾ ਮੱਧ ਪ੍ਰਦੇਸ਼ ਸਰਕਾਰ ਨੂੰ first appeared on Punjabi News Online.
source https://punjabinewsonline.com/2021/11/13/%e0%a8%ae%e0%a9%8b%e0%a8%a6%e0%a9%80-%e0%a8%a6%e0%a8%be-4-%e0%a8%98%e0%a9%b0%e0%a8%9f%e0%a8%bf%e0%a8%86%e0%a8%82-%e0%a8%a6%e0%a8%be-%e0%a8%a6%e0%a9%8c%e0%a8%b0%e0%a8%be-23-%e0%a8%95%e0%a8%b0%e0%a9%8b/