ਅਟਾਰੀ ਸਰਹੱਦ ਨੇੜੇ ਕਸਟਮ ਵਿਭਾਗ ਨੇ ਬਰਾਮਦ ਕੀਤੀ 3.15 ਕਰੋੜ ਦੀ ਹੈਰੋਇਨ, ਸਰਚ ਮੁਹਿੰਮ ਜਾਰੀ

ਭਾਰਤ-ਪਾਕਿਸਤਾਨ ਸਰਹੱਦ ‘ਤੇ ਕਸਟਮ ਵਿਭਾਗ ਨੇ ਅਟਾਰੀ ਸਰਹੱਦ ਨੇੜੇ ਇੰਟੀਗ੍ਰੇਟਿਡ ਚੈੱਕ ਪੋਸਟ ਉਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐਸਐਫ ਨੇ ਖੇਪ ਨੂੰ ਜ਼ਬਤ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਖੇਪ ICP ਦੇ ਅੰਦਰ ਕਿਵੇਂ ਪਹੁੰਚੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਬਤ ਕੀਤੇ ਖੇਪ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 3.15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਖੇਪ ਨੂੰ ਫੜਨ ਵਿਚ ਕਸਟਮ ਵਿਭਾਗ ਦੇ ਸਨਿਫਰ ਡੌਗ ਨੇ ਮਦਦ ਕੀਤੀ ਹੈ।

ਕਸਟਮ ਵਿਭਾਗ ਦਾ ਸਨੀਫਰ ਡੌਗ ਆਈਸੀਪੀ ਵਿਖੇ ਰੂਟੀਨ ਚੈਕਿੰਗ ‘ਤੇ ਸੀ। ਇਸ ਦੌਰਾਨ ਉਸ ਨੂੰ ਇੱਕ ਕਾਲਾ ਪੈਕੇਟ ਮਿਲਿਆ। ਇਹ ਜਾਣਕਾਰੀ ਸੀਨੀਅਰ ਅਧਿਕਾਰੀਆਂ ਅਤੇ ਬੀ.ਐਸ.ਐਫ. ਨੂੰ ਦਿੱਤੀ ਗਈ। BSF ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੈਕੇਟ ਵਿੱਚ ਚਿੱਟੇ ਰੰਗ ਦੀਆਂ ਸ਼ੱਕੀ ਚੀਜ਼ਾਂ ਸਨ। ਜਦੋਂ ਸੈਂਪਲ ਜਾਂਚ ਲਈ ਭੇਜੇ ਗਏ ਤਾਂ ਉਹ ਚਿੱਟੀ ਚੀਜ਼ ਹੈਰੋਇਨ ਸੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਬੀਐਸਐਫ ਨੇ ਤੁਰੰਤ 3.15 ਕਰੋੜ ਰੁਪਏ ਦੇ ਪੈਕੇਟ ਨੂੰ ਜ਼ਬਤ ਕਰ ਲਿਆ। ਹੈਰੋਇਨ ਦਾ ਕੁੱਲ ਵਜ਼ਨ 630 ਗ੍ਰਾਮ ਦੱਸਿਆ ਗਿਆ ਹੈ। ਸਰਹੱਦ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਹੈ। ਪਰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪਾਕਿਸਤਾਨ ਨਾਲ ਵਪਾਰਕ ਸਬੰਧ ਖ਼ਤਮ ਹੋਣ ਤੋਂ ਬਾਅਦ ਤੋਂ ਆਈਸੀਪੀ ‘ਤੇ ਡਰੱਗ ਦੀ ਖੇਪ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਅਫਗਾਨਿਸਤਾਨ ਤੋਂ ਟਰੱਕ ਆਈਸੀਪੀ ‘ਤੇ ਆਉਂਦੇ ਰਹਿੰਦੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਕੋਈ ਡਰਾਈਵਰ ਪਾਕਿਸਤਾਨ ਤੋਂ ਆਉਂਦੇ ਸਮੇਂ ਇਹ ਖੇਪ ਲਿਆ ਕੇ ਇੱਥੇ ਸੁੱਟ ਸਕਦਾ ਹੈ।

The post ਅਟਾਰੀ ਸਰਹੱਦ ਨੇੜੇ ਕਸਟਮ ਵਿਭਾਗ ਨੇ ਬਰਾਮਦ ਕੀਤੀ 3.15 ਕਰੋੜ ਦੀ ਹੈਰੋਇਨ, ਸਰਚ ਮੁਹਿੰਮ ਜਾਰੀ appeared first on Daily Post Punjabi.



source https://dailypost.in/latest-punjabi-news/3-15-crore-heroin/
Previous Post Next Post

Contact Form