ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ‘ਚ ਕੋਰੋਨਾ ਦੀ ਦਸਤਕ, ਇਕੋਂ ਦਿਨ ‘ਚ 13 ਵਿਦਿਆਰਥੀ ਆਏ ਕੋਰੋਨਾ ਪਾਜ਼ਿਟਿਵ

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਦਸਤਕ ਦਿੱਤੀ ਹੈ। ਜਿਲ੍ਹੇ ਦੇ ਪਿੰਡ ਵੜਿੰਗ ਖੇੜਾ ਵਿਚ ਸਥਿਤ ਜਵਾਹਰ ਨਵੋਦਿਆ ਵਿਦਿਆਲਾ ਦੇ 14 ਬੱਚੇ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫ਼ਸਰ ਲੰਬੀ ਨੇ ਦੱਸਿਆ ਕਿ ਸਕੂਲ ਦੇ ਇੱਕ ਵਿਦਿਆਰਥੀ ਨੇ ਡੱਬਵਾਲੀ ਵਿਚ ਕੋਰੋਨਾ ਟੈਸਟ ਕਰਵਾਇਆ ਸੀ ਜੋ ਕਿ ਪਾਜ਼ਿਟਿਵ ਆਇਆ ਤੇ ਜਿਸ ਉਪਰੰਤ ਵਿਭਾਗ ਵੱਲੋਂ ਇਸ ਸਕੂਲ ਦੇ ਬੱਚਿਆਂ ਅਤੇ ਸਟਾਫ਼ ਦੇ 45 ਮੈਂਬਰਾਂ ਸਮੇਤ ਕੁੱਲ 418 ਦੇ ਟੈਸਟ ਕੀਤੇ ਗਏ।

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ

245 ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਗਏ ਅਤੇ 173 ਦੇ ਰੈਪਿਡ ਟੈਸਟ ਕੀਤੇ ਗਏ। ਆਰ.ਟੀ.ਪੀ.ਸੀ.ਆਰ ਦੇ 48 ਵਿਅਕਤੀਆਂ ਦੀ ਰਿਪੋਰਟ ਅਜੇ ਬਕਾਇਆ ਹੈ। ਉੱਥੇ ਹੀ ਬਾਕੀ ਰਿਪੋਰਟਾਂ ਵਿਚੋਂ ਅੱਜ 13 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਇੱਕ ਵਿਦਿਆਰਥੀ ਪਹਿਲਾ ਕੋਰੋਨਾ ਪਾਜ਼ਿਟਿਵ ਆਇਆ ਹੈ। ਇਸ ਸਕੂਲ ਦੇ ਕੁੱਲ 14 ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਜੇਕਰ ਸ੍ਰੀ ਮੁਕਤਸਰ ਸਾਹਿਬ ਪੂਰੇ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਿਲ੍ਹੇ ਵਿਚ ਕੋਰੋਨਾ ਦੇ 15 ਐਕਟਿਵ ਕੇਸ ਹਨ।

The post ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ‘ਚ ਕੋਰੋਨਾ ਦੀ ਦਸਤਕ, ਇਕੋਂ ਦਿਨ ‘ਚ 13 ਵਿਦਿਆਰਥੀ ਆਏ ਕੋਰੋਨਾ ਪਾਜ਼ਿਟਿਵ appeared first on Daily Post Punjabi.



source https://dailypost.in/news/coronavirus/%e0%a8%b8%e0%a9%8d%e0%a8%b0%e0%a9%80-%e0%a8%ae%e0%a9%81%e0%a8%95%e0%a8%a4%e0%a8%b8%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%9c%e0%a8%bf%e0%a8%b2%e0%a9%8d%e0%a8%b9%e0%a9%87/
Previous Post Next Post

Contact Form