ਅਫਗਾਨਿਸਤਾਨ ‘ਚ ਸਾਲ ਦੇ ਅਖੀਰ ਤੱਕ ਖੁਰਾਕ ਦੀ ਘਾਟ ਨਾਲ ਮਰ ਜਾਣਗੇ 10 ਲੱਖ ਬੱਚੇ !

ਅਫਗਾਨਿਸਤਾਨ ‘ਚ ਸੱਤਾ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਪੈਦਾ ਹੋਇਆ ਸੰਕਟ ਹੋਰ ਵੱਡਾ ਹੁੰਦਾ ਜਾ ਰਿਹਾ ਹੈ । ਵਰਲਡ ਹੈੱਲਥ ਆਰਗੇਨਾਈਜੇਸ਼ਨ (ਡਲਬਯੂ ਐਚ ਓ) ਨੇ ਅਫਗਾਨ ਨਾਗਰਿਕਾਂ ਨੂੰ ਵਿਦੇਸ਼ੀ ਸਹਾਇਤਾ ਨਾ ਮਿਲਣ ਕਾਰਨ ਬਹੁਤ ਵੱਡਾ ਆਰਥਕ ਸੰਕਟ ਪੈਦਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ । ਨਾਲ ਹੀ ਇਸ ਸੰਕਟ ਵਿਚਾਲੇ ਸੋਕੇ ਨਾਲ ਜੂਝ ਰਹੇ ਅਫਗਾਨਿਸਤਾਨ ‘ਚ ਹਾਲਾਤ ਨਾ ਸੁਧਰਨ ਨੂੰ ਲੈ ਕੇ ਬੇਹੱਦ ਗੰਭੀਰ ਚੇਤਾਵਨੀ ਦਿੱਤੀ ਹੈ ।
ਡਬਲਯੂ ਐੱਚ ਓ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ 10 ਲੱਖ ਬੱਚੇ ਸੋਕੇ ਕਾਰਨ ਪ੍ਰਾਪਤ ਭੋਜਨ ਨਾ ਮਿਲਣ ਨਾਲ ਮੌਤ ਦੇ ਮੂੰਹ ਜਾ ਸਕਦੇ ਹਨ । ਅਫਗਾਨਿਸਤਾਨ ‘ਚ ਸਾਲ ਦੇ ਅੰਤ ਤੱਕ ਭੋਜਨ ਦੀ ਬੇਹੱਦ ਕਮੀ ਹੋਣ ਦੀ ਸੰਭਾਵਨਾ ਹੈ, ਜਿਸ ਦੇ ਚਲਦੇ ਘੱਟੋ-ਘੱਟ 32 ਲੱਖ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਜਾਣਗੇ । ਸਿਹਤ ਸੰਗਠਨ ਨੇ ਸਰਦੀਆਂ ਦਾ ਸੀਜ਼ਨ ਆਉਣ ਦੇ ਨਾਲ ਹੀ ਤਾਪਮਾਨ ‘ਚ ਕਮੀ ਆਉਣ ‘ਤੇ ਭੋਜਨ ਦੀ ਉਪਲੱਭਤਾ ਅਤੇ ਜ਼ਿਆਦਾ ਪ੍ਰਭਾਵਤ ਹੋਣ ਦੀ ਚੇਤਾਵਨੀ ਦਿੱਤੀ ਹੈ ।
ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਸਰਕਾਰ ਗਠਿਤ ਕਰ ਦਿੱਤੀ ਸੀ । ਇਸ ਸਰਕਾਰ ਨੂੰ ਜ਼ਿਆਦਾਤਰ ਦੇਸ਼ਾਂ ਦੀਆਂ ਸਰਕਾਰਾਂ ਨੇ ਮਾਨਤਾ ਨਹੀਂ ਦਿੱਤੀ । ਅਫਗਾਨਿਸਤਾਨ ਨੂੰ ਵੱਡੇ ਪੈਮਾਨੇ ‘ਤੇ ਆਰਥਕ ਸਹਾਇਤਾ ਦੇਣ ਵਾਲੇ ਯੂਰਪੀ ਦੇਸ਼ਾਂ ਅਤੇ ਅਮਰੀਕਾ ਸ਼ਾਮਲ ਹਨ । ਇਸ ਦੇ ਚਲਦੇ ਉਥੋਂ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ । ਡਬਲਯੂ ਐੱਚ ਓ ਨੇ ਇਸ ਆਰਥਕ ਸੰਕਟ ਨੂੰ ਸੋਕੇ ਕਾਰਨ ਹੋਰ ਵੱਡਾ ਹੋਣ ਦੀ ਚੇਤਾਵਨੀ ਦਿੱਤੀ ਹੈ । ਹੈਰਿਸ ਨੇ ਕਿਹਾ, ਇਹ ਪਹਾੜ ਚੜ੍ਹ ਕੇ ਲੜਨ ਵਰਗਾ ਹੈ, ਕਿਉਂਕਿ ਭੱੁਖਮਰੀ ਨੇ ਦੇਸ਼ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ । ਦੁਨੀਆ ਅਫਗਾਨਿਸਤਾਨ ਤੋਂ ਆਪਣੀ ਪਿੱਠ ਮੋੜਨ ਦਾ ਕੰਮ ਨਹੀਂ ਕਰ ਸਕਦੀ । ਉਨ੍ਹਾ ਕਿਹਾ ਕਿ ਰਾਤ ਦਾ ਤਾਪਮਾਨ ਜਿਸ ਤਰ੍ਹਾਂ ਹੀ ਜ਼ੀਰੋ ਡਿਗਰੀ ਸੈਲਸੀਅਸ ਤੋਂ ਥੱਲੇ ਜਾਵੇਗਾ, ਏਨੇ ਠੰਢੇ ਤਾਪਮਾਨ ‘ਚ ਬੁੱਢੇ ਅਤੇ ਬੱਚੇ ਦੂਜੀਆਂ ਬਿਮਾਰੀਆਂ ਦੀ ਲਪੇਟ ‘ਚ ਵੀ ਆਉਣ ਲੱਗਣਗੇ । ਅਫਗਾਨਿਸਤਾਨ ‘ਚ ਬੱਚਿਆਂ ‘ਚ ਸੀਜਲਸ ਸਕਰਮਣ ਵੀ ਤੇਜ਼ੀ ਨਾਲ ਫੈਲ ਰਿਹਾ ਹੈ । ਹੁਣ ਤੱਕ ਡਬਲਯੂ ਐੱਚ ਓ ਨੂੰ 24000 ਤੋਂ ਜ਼ਿਆਦਾ ਮਾਮਲੇ ਮਿਲ ਚੁੱਕੇ ਹਨ, ਜਿਸ ਨੇ ਨਵੀਂ ਚਿੰਤਾ ਵਧਾ ਦਿੱਤੀ ਹੈ ।

The post ਅਫਗਾਨਿਸਤਾਨ ‘ਚ ਸਾਲ ਦੇ ਅਖੀਰ ਤੱਕ ਖੁਰਾਕ ਦੀ ਘਾਟ ਨਾਲ ਮਰ ਜਾਣਗੇ 10 ਲੱਖ ਬੱਚੇ ! first appeared on Punjabi News Online.



source https://punjabinewsonline.com/2021/11/14/%e0%a8%85%e0%a8%ab%e0%a8%97%e0%a8%be%e0%a8%a8%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%b8%e0%a8%be%e0%a8%b2-%e0%a8%a6%e0%a9%87-%e0%a8%85%e0%a8%96%e0%a9%80%e0%a8%b0-%e0%a8%a4/
Previous Post Next Post

Contact Form