Tokyo Olympics: ਜੈਵਲਿਨ ਥ੍ਰੋਅ ‘ਚ ਨੀਰਜ ਚੋਪੜਾ ਦਾ ਸ਼ਾਨਦਾਰ ਪ੍ਰਦਰਸ਼ਨ, ਪਹਿਲੇ ਹੀ ਕੋਸ਼ਿਸ਼ ‘ਚ ਪੱਕੀ ਕੀਤੀ ਫਾਈਨਲ ਦੀ ਟਿਕਟ

ਟੋਕੀਓ ਓਲੰਪਿਕਸ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫ਼ਾਈਨਲ ਵਿੱਚ ਜਗ੍ਹਾ ਬਣਾ ਲਈ ਹੈ ।

Javelin thrower Neeraj Chopra
Javelin thrower Neeraj Chopra

ਆਪਣਾ ਪਹਿਲਾ ਓਲੰਪਿਕ ਖੇਡ ਰਹੇ ਨੀਰਜ ਨੇ ਗਰੁੱਪ ਏ ਦੇ ਕੁਆਲੀਫਿਕੇਸ਼ਨ ਰਾਊਂਡ ਦੀ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 86.65 ਮੀਟਰ ਦੇ ਥ੍ਰੋ ਨਾਲ ਜੈਵਲਿਨ ਥ੍ਰੋ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਦੇਸ਼ ਦੀਆਂ ਮੈਡਲ ਜਿੱਤਣ ਜਿੱਤਣ ਦੀਆਂ ਉਮੀਦਾਂ ਨੂੰ ਜਗਾ ਦਿੱਤਾ ।

ਇਹ ਵੀ ਪੜ੍ਹੋ: ਬ੍ਰੇਕਿੰਗ : ਮਸ਼ਹੂਰ ਗੈਂਗਸਟਰ ਰਾਣਾ ਕੰਧੋਵਾਲੀਆ ‘ਤੇ ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਹਾਲਤ ਗੰਭੀਰ

ਦਰਅਸਲ, ਇਸ ਮੁਕਾਬਲੇ ਵਿੱਚ ਨੀਰਜ ਇਸ ਥ੍ਰੋ ਨਾਲ ਗਰੁੱਪ ਏ ਵਿੱਚ ਟਾਪ ‘ਤੇ ਵੀ ਰਹੇ। ਉੱਥੇ ਹੀ ਦੁਨੀਆ ਦੇ ਨੰਬਰ ਇੱਕ ਖਿਡਾਰੀ ਜੋਹਾਨੇਸ ਵੇਟਰ ਆਪਣੀ ਤੀਜੀ ਕੋਸ਼ਿਸ਼ ਵਿੱਚ 85.64 ਦੀ ਦੂਰੀ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਮੈਚ ਵਿੱਚ ਫਾਈਨਲ ਵਿੱਚ ਐਂਟਰੀ ਲਈ ਸੈਲਫ ਕੁਆਲੀਫਿਕੇਸ਼ਨ ਮਾਰਕ 83.50 ਮੀਟਰ ਰੱਖਿਆ ਗਿਆ ।

Javelin thrower Neeraj Chopra
Javelin thrower Neeraj Chopra

ਟੋਕੀਓ ਓਲੰਪਿਕਸ ਵਿੱਚ ਦੇਸ਼ ਨੀਰਜ ਚੋਪੜਾ ਤੋਂ ਤਮਗਾ ਜਿੱਤਣ ਦੀ ਉਮੀਦ ਕਰ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਕੁਆਲੀਫਿਕੇਸ਼ਨ ਰਾਊਂਡ ਦੇ ਆਪਣੇ ਪ੍ਰਦਰਸ਼ਨ ਨਾਲ ਇਨ੍ਹਾਂ ਉਮੀਦਾਂ ਨੂੰ ਵਧਾ ਦਿੱਤਾ ਹੈ । ਆਪਣੇ ਪਹਿਲੇ ਹੀ ਥ੍ਰੋ ਵਿੱਚ ਫਾਈਨਲ ਲਈ ਕੁਆਲੀਫਾਈ ਕਰਕੇ ਨੀਰਜ ਨੇ ਦਿਖਾਇਆ ਹੈ ਕਿ ਉਹ ਇਸ ਓਲੰਪਿਕ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ।

ਇਹ ਵੀ ਪੜ੍ਹੋ: ਸਾਬਕਾ DGP ਸੈਣੀ ਨੂੰ ਵੱਡੀ ਰਾਹਤ, ਕੋਟਕਪੂਰਾ ਮਾਮਲੇ ‘ਚ ਮਿਲੀ ਜ਼ਮਾਨਤ

ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਗਰੁੱਪ ਏ ਤੋਂ ਰੀਓ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹੇ ਅਤੇ ਟੋਕੀਓ ਖੇਡਾਂ ਵਿੱਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਜਰਮਨੀ ਦੇ ਯੋਹਾਨੇਸ ਵੇਟੇਰ (85.65 ਮੀਟਰ) ਤੇ ਫਿਨਲੈਂਡ ਦੇ ਲੇਸੀ ਐਟਲੇਟਾਲੋ (84.50 ਮੀਟਰ) ਵੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ । ਦੁਨੀਆ ਦੇ ਨੰਬਰ ਇੱਕ ਖਿਡਾਰੀ ਵੇਟੇਰ ਨੇ ਆਪਣੀ ਤੀਜੀ ਤੇ ਲੇਸੀ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਫ਼ਾਈਨਲ ਲਈ ਜਗ੍ਹਾ ਬਣਾਈ ।

ਇਹ ਵੀ ਦੇਖੋ: Big Breaking : ਅੰਮ੍ਰਿਤਸਰ ਹਸਪਤਾਲ ਚ ਚੱਲੀਆਂ ਗੋਲੀਆਂ, ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਤਾਰ

The post Tokyo Olympics: ਜੈਵਲਿਨ ਥ੍ਰੋਅ ‘ਚ ਨੀਰਜ ਚੋਪੜਾ ਦਾ ਸ਼ਾਨਦਾਰ ਪ੍ਰਦਰਸ਼ਨ, ਪਹਿਲੇ ਹੀ ਕੋਸ਼ਿਸ਼ ‘ਚ ਪੱਕੀ ਕੀਤੀ ਫਾਈਨਲ ਦੀ ਟਿਕਟ appeared first on Daily Post Punjabi.



source https://dailypost.in/news/sports/javelin-thrower-neeraj-chopra/
Previous Post Next Post

Contact Form