Tokyo Olympics : ਅਦਿਤੀ ਅਸ਼ੋਕ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਸ਼ੰਸਾ, ਕਹੀ ਇਹ ਗੱਲ

ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਟੋਕੀਓ ਓਲੰਪਿਕਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਉਹ ਤਮਗਾ ਜਿੱਤਣ ਤੋਂ ਖੁੰਝ ਗਈ ਅਤੇ ਅੰਤਿਮ ਦੌਰ ਵਿੱਚ ਚੌਥੇ ਸਥਾਨ ‘ਤੇ ਰਹੀ। ਪਰ ਉਹ ਓਲੰਪਿਕਸ ਵਿੱਚ ਭਾਰਤ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਗੋਲਫਰ ਬਣ ਗਈ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪੀਐਮ ਨਰਿੰਦਰ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਅਦਿਤੀ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਵੀ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਦਿਤੀ ਅਸ਼ੋਕ ਨੇ ਭਾਵੇਂ ਮੈਡਲ ਨਹੀਂ ਜਿੱਤਿਆ, ਪਰ ਉਹ ਆਪਣੇ ਪ੍ਰਦਰਸ਼ਨ ਨਾਲ ਇੱਕ ਮਿਸਾਲ ਕਾਇਮ ਕਰਨ ਵਿੱਚ ਕਾਮਯਾਬ ਰਹੀ।

ਮੋਦੀ ਨੇ ਟਵੀਟ ਕੀਤਾ, ” ਅਦਿਤੀ ਬਹੁਤ ਵਧੀਆ ਖੇਡੀ। ਤੁਸੀਂ ਟੋਕੀਓ 2020 ਵਿੱਚ ਬਹੁਤ ਹੁਨਰ ਅਤੇ ਦ੍ਰਿੜਤਾ ਦਿਖਾਈ। ਤੁਸੀਂ ਥੋੜ੍ਹੇ ਜਿਹੇ ਫ਼ਰਕ ਨਾਲ ਮੈਡਲ ਤੋਂ ਖੁੰਝ ਗਏ, ਪਰ ਤੁਸੀਂ ਕਿਸੇ ਵੀ ਭਾਰਤੀ ਨੇ ਹੁਣ ਤੱਕ ਜੋ ਹਾਸਿਲ ਕੀਤਾ ਹੈ ਉਸ ਤੋਂ ਬਹੁਤ ਅੱਗੇ ਨਿਕਲ ਗਏ ਹੋ ਅਤੇ ਤੁਸੀਂ ਇੱਕ ਮਿਸਾਲ ਕਾਇਮ ਕੀਤੀ ਹੈ। ਭਵਿੱਖ ਲਈ ਸ਼ੁਭਕਾਮਨਾਵਾਂ।”

ਇਹ ਵੀ ਪੜ੍ਹੋ : ਕਿਸਾਨਾਂ ਦੀ ਸੰਸਦ ਨੇ ਪਾਸ ਕੀਤਾ ਸਰਕਾਰ ਵਿਰੁੱਧ ‘ਅਵਿਸ਼ਵਾਸ’ ਮਤਾ, ਕਿਹਾ – ‘ਕਿਸਾਨਾਂ ਦੀਆਂ ਮੰਗਾਂ ਨਹੀਂ ਹੋਈਆਂ ਪੂਰੀਆਂ’

ਅਦਿਤੀ ਨੂੰ ਵਧਾਈ ਦਿੰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ- “ਅਦਿਤੀ ਅਸ਼ੋਕ ਵਧੀਆ ਖੇਡੀ, ਭਾਰਤ ਦੀ ਇੱਕ ਹੋਰ ਧੀ ਨੇ ਆਪਣੀ ਪਛਾਣ ਬਣਾਈ! ਤੁਸੀਂ ਅੱਜ ਦੇ ਇਤਿਹਾਸਕ ਪ੍ਰਦਰਸ਼ਨ ਨਾਲ ਭਾਰਤੀ ਗੋਲਫ ਨੂੰ ਨਵੀਆਂ ਉਚਾਈਆਂ ਤੇ ਲੈ ਗਏ ਹੋ। ਤੁਸੀਂ ਬਹੁਤ ਸ਼ਾਂਤੀ ਅਤੇ ਸਲੀਕੇ ਨਾਲ ਖੇਡਿਆ ਹੈ। ਧੀਰਜ ਅਤੇ ਹੁਨਰ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਵਧਾਈਆਂ।”

ਇਹ ਵੀ ਦੇਖੋ : ਬਿਨਾ IELTS ਕਿਵੇਂ ਲੱਗ ਸਕਦਾ ਵੀਜਾ? CANADA/ USA ਜਾਣ ਵਾਲੇ ਸਟੂਡੈਂਸਟ ਕਿਵੇਂ ਬੱਚ ਸਕਦੇ ਨੇ ਠੱਗ ਕੰਸਲਟੈਂਟਸ ਤੋਂ ?

The post Tokyo Olympics : ਅਦਿਤੀ ਅਸ਼ੋਕ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਸ਼ੰਸਾ, ਕਹੀ ਇਹ ਗੱਲ appeared first on Daily Post Punjabi.



Previous Post Next Post

Contact Form