Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਟੋਕੀਓ ਓਲੰਪਿਕਸ ਵਿੱਚ ਅੱਜ ਭਾਰਤ ‘ਤੇ ਬੈਲਜੀਅਮ ਵਿਚਾਲੇ ਸੈਮੀਫਾਈਨਲ ਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਪਹਿਲੇ ਸੈਮੀਫਾਈਨਲ ਵਿੱਚ ਹਾਰ ਗਈ ।

Tokyo 2020 Men Hockey Semifinal
Tokyo 2020 Men Hockey Semifinal

ਇਸ ਮੈਚ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਮਾਤ ਦੇ ਦਿੱਤੀ । ਪਰ ਇਸ ਹਾਰ ਤੋਂ ਬਾਅਦ ਵੀ ਭਾਰਤ ਦੀਆਂ ਮੈਡਲ ਦੀਆਂ ਉਮੀਦਾਂ ਖਤਮ ਨਹੀਂ ਹੋਈਆਂ ਹਨ ।

ਇਹ ਵੀ ਪੜ੍ਹੋ: TOKYO OLYMPICS : ਮੈਡਲ ਤੋਂ ਖੁੰਝੀ ਕਮਲਪ੍ਰੀਤ ਕੌਰ, ਫਾਈਨਲ ‘ਚ ਰਹੀਂ ਛੇਵੇਂ ਸਥਾਨ ‘ਤੇ, ਕੈਪਟਨ ਨੇ ਟਵੀਟ ਕਰ ਵਧਾਇਆ ਹੌਸਲਾ

ਕਾਂਸੀ ਦੇ ਤਮਗੇ ਲਈ ਮੈਚ 5 ਅਗਸਤ ਨੂੰ ਹੋਣਾ ਹੈ । ਉਥੇ ਹੀ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਦੀਆਂ ਟੀਮਾਂ ਆਪਸ ਵਿੱਚ ਭਿੜਣਗੀਆਂ । ਇਸ ਮੈਚ ਵਿੱਚ ਹਾਰਨ ਵਾਲੀ ਟੀਮ ਭਾਰਤ ਦੇ ਖਿਲਾਫ ਉਤਰੇਗੀ । ਭਾਰਤ 1980 ਤੋਂ ਬਾਅਦ ਆਪਣੇ ਪਹਿਲੇ ਤਗਮੇ ਦੀ ਉਡੀਕ ਕਰ ਰਿਹਾ ਹੈ।

Tokyo 2020 Men Hockey Semifinal
Tokyo 2020 Men Hockey Semifinal

ਦੱਸ ਦੇਈਏ ਕਿ ਪੁਰਸ਼ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਬੈਲਜੀਅਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਦੂਜੇ ਮਿੰਟ ਵਿੱਚ ਲੌਕ ਲੁਈਪਰਟ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਬੈਲਜੀਅਮ ਨੂੰ 1-0 ਦੀ ਬੜ੍ਹਤ ਦਿਵਾਈ । ਇਸ ਤੋਂ ਬਾਅਦ ਭਾਰਤੀ ਟੀਮ ਨੇ ਵਾਪਸੀ ਕੀਤੀ । ਹਮਰਮਨਪ੍ਰੀਤ ਸਿੰਘ ਨੇ 7 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ ।

ਇਹ ਵੀ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ ‘ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ, ਟਵੀਟ ਕਰ ਕਿਹਾ – ‘ਗੁਰਜੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ…’

ਇਸ ਤੋਂ ਬਾਅਦ ਮਨਦੀਪ ਸਿੰਘ ਨੇ 8ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ । ਪਰ ਬੈਲਜੀਅਮ ਨੇ ਦੂਜੇ ਕੁਆਟਰ ਵਿੱਚ ਇੱਕ ਵਾਰ ਫਿਰ ਵਾਪਸੀ ਕੀਤੀ।ਜਿਸ ਵਿੱਚ ਅਲੈਗਜ਼ੈਂਡਰ ਹੈਂਡ੍ਰਿਕਸ ਨੇ 19ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਕਰ ਦਿੱਤਾ।

Tokyo 2020 Men Hockey Semifinal

ਹਾਲਾਂਕਿ, ਮੈਚ ਦੇ ਤੀਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਦੀ ਰਫਤਾਰ ਘੱਟ ਗਈ ਅਤੇ ਕੋਈ ਗੋਲ ਨਹੀਂ ਹੋਇਆ । 49ਵੇਂ ਮਿੰਟ ਵਿੱਚ ਹੈਂਡਰਿਕਸ ਨੇ ਪੈਨਲਟੀ ਕਾਰਨਰ ਤੋਂ ਦੂਜਾ ਗੋਲ ਕਰਕੇ ਬੈਲਜੀਅਮ ਨੂੰ 3-2 ਦੀ ਬੜ੍ਹਤ ਦਿਵਾਈ । ਫਿਰ 53ਵੇਂ ਮਿੰਟ ਵਿੱਚ ਅਲੈਗਜ਼ੈਂਡਰ ਹੈਂਡ੍ਰਿਕਸ ਨੇ ਪੈਨਲਟੀ ਸਟਰੋਕ ‘ਤੇ ਹੈਟ੍ਰਿਕ ਪੂਰੀ ਕਰਦਿਆਂ ਬੈਲਜੀਅਮ ਨੂੰ 4-2 ਦੀ ਬੜ੍ਹਤ ਦਿਵਾਈ । ਇਸ ਤੋਂ ਬਾਅਦ ਡੋਹਮੈਨ ਨੇ 60ਵੇਂ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ 5-2 ਨਾਲ ਜਿੱਤ ਦਿਵਾ ਦਿੱਤੀ।

ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police 

The post Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ appeared first on Daily Post Punjabi.



source https://dailypost.in/news/sports/tokyo-2020-men-hockey-semifinal/
Previous Post Next Post

Contact Form