PM ਮੋਦੀ ਨੇ ਗਿਣਾਈਆਂ ਗਰੀਬ ਕਲਿਆਣ ਯੋਜਨਾ ਦੀਆਂ ਖੂਬੀਆਂ, ਕਿਹਾ- ‘ਕੋਰੋਨਾ ਕਾਲ ‘ਚ ਕੋਈ ਵੀ ਭੁੱਖਾ ਨਹੀਂ ਸੁੱਤਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੀ ਅੰਨ ਯੋਜਨਾ ਦੇ ਬਹੁਤ ਸਾਰੇ ਗੁਣਾਂ ਦੀਆਂ ਖੂਬੀਆਂ ਗਿਣਾਈਆਂ।

PM interacts with beneficiaries
PM interacts with beneficiaries

ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਕੋਸ਼ਿਸ਼ ਇਹ ਹੈ ਕਿ ਦੇਸ਼ ਦਾ ਕੋਈ ਵੀ ਗਰੀਬ ਭੁੱਖਾ ਨਾ ਸੌਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਵਿੱਚ ਜਾਰੀ ਕੋਰੋਨਾ ਵਾਇਰਸ ਦੀ ਸਥਿਤੀ ਅਤੇ ਟੀਕਾਕਰਣ ਦੇ ਅੰਕੜਿਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਭੀੜ ਤੋਂ ਬਚਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: EVM ‘ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ‘ਚ ਖਾਰਜ, ਅਦਾਲਤ ਨੇ ਪਟੀਸ਼ਨਰ ਨੂੰ ਠੋਕਿਆ ਜੁਰਮਾਨਾ

ਦਰਅਸਲ, ਪੀਐੱਮ ਮੋਦੀ ਨੇ ਕਿਹਾ ਕਿ ਗਲੋਬਲ ਮਹਾਂਮਾਰੀ ਦੇ ਇਸ ਸਮੇਂ ਵਿੱਚ ਇਹ ਰਾਸ਼ਨ ਉਨ੍ਹਾਂ ਦੀ ਚਿੰਤਾ ਖਤਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਕੋਸ਼ਿਸ਼ ਇਹ ਹੈ ਕਿ ਦੇਸ਼ ਦਾ ਕੋਈ ਵੀ ਗਰੀਬ ਭੁੱਖਾ ਨਾ ਸੌਵੇ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸੰਕ੍ਰਮਣ ਦੀ ਆਵਾਜ਼ ਸੁਣ ਕੇ ਇਸ ਨੂੰ ਪਹਿਲਾਂ ਹੀ ਪਛਾਣ ਲਿਆ ਹੈ ਅਤੇ ਕਦਮ ਚੁੱਕੇ ਹਨ। ਹਰ ਪੜਾਅ ‘ਤੇ ਇਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਭਾਰਤ ਆਪਣੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ।

PM interacts with beneficiaries
PM interacts with beneficiaries

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਕਣਕ ਤੇ ਚਾਵਲ ਵੰਡਣ ਦੀ ਇਹ ਯੋਜਨਾ ਦੀਵਾਲੀ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਕਣਕ 2 ਰੁਪਏ ਕਿਲੋ, ਚਾਵਲ 3 ਰੁਪਏ ਕਿਲੋ ਦੇ ਹਿਸਾਬ ਨਾਲ ਹਰ ਲਾਭਪਾਤਰੀ ਨੂੰ 5 ਕਿਲੋ ਕਣਕ ਤੇ ਚਾਵਲ ਮੁਫ਼ਤ ਦਿੱਤੇ ਜਾ ਰਹੇ ਹਨ। ਯਾਨੀ ਕਿ ਇਸ ਯੋਜਨਾ ਤੋਂ ਪਹਿਲਾਂ ਦੀ ਤੁਲਨਾ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਲਗਭਗ ਦੁੱਗਣੀ ਮਾਤਰਾ ਵਿੱਚ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: CBSE ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, 99.04% ਵਿਦਿਆਰਥੀ ਹੋਏ ਪਾਸ

ਦੱਸ ਦੇਈਏ ਕਿ ਪੀਐੱਮ ਮੋਦੀ ਨੇ ਗੁਜਰਾਤ ਦੇ ਲੋਕਾਂ ਨੂੰ ਖਿਡਾਰੀਆਂ ਦੀ ਉਦਾਹਰਣ ਦਿੰਦਿਆਂ ਆਤਮ-ਵਿਸ਼ਵਾਸ ਰੱਖਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਜੋਸ਼, ਜਨੂਨ ਤੇ ਜਜ਼ਬਾ ਇਹ ਬਹੁਤ ਉੱਚੇ ਪੱਧਰ ‘ਤੇ ਹੈ। ਉਨ੍ਹਾਂ ਕਿਹਾ ਕਿ ਇਹ ਆਤਮ-ਵਿਸ਼ਵਾਸ ਉਸ ਸਮੇਂ ਆਉਂਦਾ ਹੈ ਜਦੋਂ ਸਹੀ ਟੈਲੇਂਟ ਦੀ ਪਹਿਚਾਣ ਹੁੰਦੀ ਹੈ।  

ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police

The post PM ਮੋਦੀ ਨੇ ਗਿਣਾਈਆਂ ਗਰੀਬ ਕਲਿਆਣ ਯੋਜਨਾ ਦੀਆਂ ਖੂਬੀਆਂ, ਕਿਹਾ- ‘ਕੋਰੋਨਾ ਕਾਲ ‘ਚ ਕੋਈ ਵੀ ਭੁੱਖਾ ਨਹੀਂ ਸੁੱਤਾ’ appeared first on Daily Post Punjabi.



Previous Post Next Post

Contact Form