ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ ‘ਚ ਆ ਸਿੱਖਾਂ ਤੇ ਹਿੰਦੂਆਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ, ਸਿਰਸਾ ਨੇ ਸਾਂਝੀ ਕੀਤੀ ਵੀਡੀਓ

ਬੁੱਧਵਾਰ ਦੇਰ ਰਾਤ ਕਾਬੁਲ ਗੁਰਦੁਆਰੇ ਦੇ ਮੁਖੀ ਵੱਲੋਂ ਇੱਕ ਵੀਡੀਓ ਬਿਆਨ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਸਟੇਟਮੈਂਟ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਫਸੇ ਸਿੱਖਾਂ ਅਤੇ ਹਿੰਦੂਆਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ ਅਤੇ ‘ਡਰ ਜਾਂ ਚਿੰਤਾ ਨਾ ਕਰਨ’ ਲਈ ਕਿਹਾ ਗਿਆ ਹੈ।

ਇਹ ਵੀਡੀਓ ਅਲ ਜਜ਼ੀਰਾ ਦੀ ਇੱਕ ਖਬਰ ਦੀ ਰਿਪੋਰਟ ਦਾ ਹਿੱਸਾ ਜਾਪਦਾ ਹੈ। ਜਿਸ ਨੂੰ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਰਾਜਨੀਤਿਕ ਦਫਤਰ ਦੇ ਬੁਲਾਰੇ ਐਮ ਨਈਮ ਨੇ ਟਵੀਟ ਕੀਤਾ ਸੀ। ਇਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕੀਤਾ ਸੀ। ਜਿਸ ਵਿੱਚ ਓਨਾ ਨੇ ਕਿਹਾ ਕਿ ਉਹ ਕਾਬੁਲ ਗੁਰਦੁਆਰੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਤਾਲਿਬਾਨ ਨੇਤਾਵਾਂ ਨੇ “ਸੁਰੱਖਿਆ ਦਾ ਭਰੋਸਾ ਦਿਵਾਉਣ ਲਈ ਹਿੰਦੂਆਂ ਅਤੇ ਸਿੱਖਾਂ ਨਾਲ ਮੁਲਾਕਾਤ ਕੀਤੀ ਹੈ।”

ਇਹ ਵੀ ਪੜ੍ਹੋ : ਤਾਲਿਬਾਨ ਨੂੰ ਵੱਡਾ ਝੱਟਕਾ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਅਫਗਾਨਿਸਤਾਨ ਨੂੰ ਦਿੱਤੀ ਜਾਂਦੀ ਸਾਰੀ ਵਿੱਤੀ ਸਹਾਇਤਾ ਤੇ ਲਾਈ ਰੋਕ

76 ਸਕਿੰਟ ਦੇ ਵੀਡੀਓ ਵਿੱਚ ਕੁੱਝ ਬੰਦੇ, ਜਿਨ੍ਹਾਂ ਵਿੱਚੋਂ ਕੁੱਝ ਤਾਲਿਬਾਨ ਦੇ ਮੈਂਬਰ ਮੰਨੇ ਜਾਂਦੇ ਹਨ, ਗੁਰਦੁਆਰੇ ਵਿੱਚ ਦਾਖਲ ਹੁੰਦੇ ਹੋਏ ਅਤੇ ਅੰਦਰ ਪਨਾਹ ਲੈਣ ਵਾਲੇ ਸਿੱਖਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਦਾ (ਪਸ਼ਤੋ ਵਿੱਚ) ਬਿਆਨ ਵੀ ਹੈ। ਸਿਰਸਾ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਕਾਬੁਲ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ … ਗੁਰੁਨਾਮ ਸਿੰਘ ਅਤੇ ਸੰਗਤ … ਨੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿੱਚ ਸ਼ਰਨ ਲਈ ਹੈ, ਅੱਜ ਵੀ ਤਾਲਿਬਾਨ ਨੇਤਾਵਾਂ ਨੇ ਆ ਕੇ ਮੁਲਾਕਾਤ ਕੀਤੀ ਹੈ … ਹਿੰਦੂਆਂ ਅਤੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ।”

ਇਹ ਵੀ ਦੇਖੋ : Corona Vaccine ਲਗਵਾਉਣ ਤੋਂ ਪਹਿਲਾਂ ਜ਼ਰੂਰ ਦੇਖੋ ਇਹ ਵੀਡੀਓ ! …. Corona Vaccine Latest News

The post ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ ‘ਚ ਆ ਸਿੱਖਾਂ ਤੇ ਹਿੰਦੂਆਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ, ਸਿਰਸਾ ਨੇ ਸਾਂਝੀ ਕੀਤੀ ਵੀਡੀਓ appeared first on Daily Post Punjabi.



Previous Post Next Post

Contact Form