ਕੁਰਾਲੀ ‘ਚ ਕਿਸਾਨਾਂ ਨੇ ਕਿੱਤਾ ਬੀਜੇਪੀ ਪ੍ਰਧਾਨ ਖਿਲਾਫ ਰੋਸ ਪ੍ਰਦਰਸ਼ਨ

ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਇੱਕ ਨਿਊਜ਼ ਚੈਨਲ ਨਾਲ ਗੱਲ ਬਾਤ ਦੌਰਾਨ ਬੀਜੇਪੀ ਯੂਵਾ ਮੋਰਚਾ ਪੰਜਾਬ ਪ੍ਰਧਾਨ ਭਾਨੁ ਪ੍ਰਤਾਪ ਨੇ ਕਿਹਾ ਸੀ ਕਿ ਸੈਂਟਰ ਸਰਕਾਰ ਜੋ ਕਿਸਾਨਾਂ ਲਈ ਤਿੰਨ ਕਾਨੂੰਨ ਲੈਕੇ ਆਈ ਹੈ ਉਹ ਕਿਸਾਨਾਂ ਦੇ ਹਿੱਤ ਵਿੱਚ ਨੇ, ਉਹਨਾਂ ਕਿਹਾ ਸੀ ਕਿ ਅਸੀਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਸਮਝਾਗੇ ਕਿ ਇਹ ਤਿੰਨੋ ਕਾਨੂੰਨ ਕਿਸਾਨ ਹਿਤੈਸ਼ੀ ਨੇ ਭਾਨੁ ਪ੍ਰਤਾਪ ਨੇ ਵੱਡਾ ਬਿਆਨ ਦਿੰਦੇ ਹੋਏ ਇਹ ਵੀ ਕਿਹਾ ਸੀ ਕਿ ਦਿੱਲੀ ਬਾਰਡਰ ‘ਤੇ ਬੈਠੇ ਲੋਕ ਕਿਸਾਨ ਨਹੀਂ ਹਨ।

ਉਹ ਲੋਕ ਕੋਮਨੀਸਟ ਅਤੇ ਕਾਂਗਰਸੀ ਹਨ ਜੋ ਕਿਸਾਨੀ ਝੰਡੇ ਹੇਠ ਗੁੰਡਾ ਗਰਦੀ ਕਰ ਰਹੇ ਹਨ, ਬੀਜੇਪੀ ਆਗੂ ਦੇ ਦਿੱਤੇ ਇਸ ਬਿਆਨ ਖਿਲਾਫ ਕਿਸਾਨ ਅੱਜ ਕੁਰਾਲੀ ਵਿਖੇ ਬੀ ਜੇ ਪੀ ਆਗੂ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਸ਼ਾਂਤ ਮਈ ਢੰਗ ਨਾਲ ਰੋਸ਼ ਮੁਜਾਹਰਾ ਕਰਦੇ ਹੋਏ ਭਾਨੁ ਪ੍ਰਤਾਪ ਨੂੰ ਚੇਤਾਵਨੀ ਦਿੱਤੀ ਕਿ ਉਹ ਪੰਜ ਦਿਨ ਦੇ ਅੰਦਰ ਅੰਦਰ ਆਪਣੇ ਦਿੱਤੇ ਬਿਆਨਾ ਪ੍ਰਤੀ ਮਾਫੀ ਮੰਗੇ ਨਹੀਂ ਤਾਂ ਕਿਸਾਨ ਸੰਘਰਸ਼ ਨੂੰ ਹੋਰ ਵੀ ਤੇਜ ਕਰਨਗੇ।

The post ਕੁਰਾਲੀ ‘ਚ ਕਿਸਾਨਾਂ ਨੇ ਕਿੱਤਾ ਬੀਜੇਪੀ ਪ੍ਰਧਾਨ ਖਿਲਾਫ ਰੋਸ ਪ੍ਰਦਰਸ਼ਨ appeared first on Daily Post Punjabi.



source https://dailypost.in/news/punjab/majha/%e0%a8%95%e0%a9%81%e0%a8%b0%e0%a8%be%e0%a8%b2%e0%a9%80-%e0%a8%9a-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a8%e0%a9%87-%e0%a8%95%e0%a8%bf%e0%a9%b1%e0%a8%a4%e0%a8%be/
Previous Post Next Post

Contact Form