ਰਾਜਸਥਾਨ ਦੇ ਬੀਕਾਨੇਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਤਨੀ ਨੇ ਕਥਿਤ ਤੌਰ ‘ਤੇ ਆਪਣੇ ਪਤੀ ਨੂੰ ਇਲੈਕਟ੍ਰਿਕ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਲੋਕ ਦਹਿਸ਼ਤ ਵਿੱਚ ਹਨ। ਘਟਨਾ ਦੇ ਬਾਅਦ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਸਦੀ ਜਾਨ ਬਚਾਈ ਨਹੀਂ ਜਾ ਸਕੀ। ਪੁਲਿਸ ਅਧਿਕਾਰੀ ਮਾਣਕ ਲਾਲ ਨੇ ਦੱਸਿਆ ਕਿ 32 ਸਾਲਾ ਮਹਿੰਦਰ ਦਾਨ ਨੂੰ ਉਸਦੀ ਪਤਨੀ ਨੇ ਬਿਜਲੀ ਦਾ ਕਰੰਟ ਮਾਰਿਆ ਸੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਦੋਸ਼ੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤ ਰਾਤ ਕਰੀਬ 9 ਵਜੇ ਕੰਮ ਤੋਂ ਘਰ ਪਰਤਿਆ ਸੀ। ਜਦੋਂ ਉਹ ਘਰ ਪਹੁੰਚਿਆ, ਉਸਦੀ ਪਤਨੀ ਨੇ ਉਸਨੂੰ ਖਾਣਾ ਖੁਆਇਆ, ਜਿਸ ਵਿੱਚ ਉਸਨੇ ਅਨੱਸਥੇਟਿਕਸ ਮਿਲਾਇਆ ਸੀ। ਜਦੋਂ ਪਤੀ ਬੇਹੋਸ਼ ਹੋ ਗਿਆ, ਪਤਨੀ ਨੇ ਉਸਨੂੰ ਕੁਰਸੀ ਤੇ ਬਿਠਾਇਆ ਅਤੇ ਉਸਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ ਅਤੇ ਫਿਰ ਉਸਦੇ ਪੈਰਾਂ ਤੇ ਕਰੰਟ ਲਗਾਇਆ।
ਇਸ ਤੋਂ ਬਾਅਦ ਦੋਸ਼ੀ ਪਤਨੀ ਨੇ ਪਤੀ ਦੇ ਭਰਾ ਅਤੇ ਪਿਤਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਪਤੀ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਇਸ ਤੋਂ ਬਾਅਦ ਉਹ ਮਹੇਂਦਰ ਨੂੰ ਹਸਪਤਾਲ ਲੈ ਗਏ। ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਂਦਾ ਸੀ। ਉਹ ਉਸ ਨੂੰ ਕੁੱਟਦਾ ਸੀ ਅਤੇ ਗੰਦੀਆਂ ਗਾਲ੍ਹਾਂ ਕੱਦਾ ਸੀ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸੀ। ਕੁਝ ਦਿਨ ਪਹਿਲਾਂ ਪਤੀ ਨੇ ਸ਼ਰਾਬ ਪੀ ਕੇ ਆਪਣੇ ਭਰਾ ਨਾਲ ਝਗੜਾ ਕੀਤਾ ਸੀ। ਜਿਸ ਨਾਲ ਉਹ ਗੁੱਸੇ ਵਿੱਚ ਸੀ। ਉਹ ਆਪਣੇ ਪਤੀ ਤੋਂ ਬਦਲਾ ਲੈਣਾ ਚਾਹੁੰਦੀ ਸੀ।
ਦੇਖੋ ਵੀਡੀਓ : ਪਿੰਡ ਵਾਲਿਆਂ ਨੇ ਲਿਆਤੀ ਫੇਕ ID ਬਣਾ ਅੱਧੇ ਪਿੰਡ ਨੂੰ ਗਾਲ੍ਹਾਂ ਕੱਢਣ ਵਾਲੇ ਨੌਜਵਾਨ ਦੀ ਹਨੇਰੀ!
The post ਬੇਖੌਫ ਪਤਨੀ ਨੇ ਪਤੀ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ, ਘਟਨਾ ਤੋਂ ਬਾਅਦ ਇਲਾਕੇ ‘ਚ ਫੈਲੀ ਸਨਸਨੀ appeared first on Daily Post Punjabi.