ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਨਿਰੰਤਰ ਜਾਰੀ

ਅੰਮ੍ਰਿਤਸਰ: ਹਿੰਦ ਪਾਕਿ ਦੋਸਤੀ ਮੰਚ ਵਲੌ ਇਸ ਸਾਲ 26ਵਾ ਸਮਾਗਮ ਖੇਤਰੀ ਰਾਜਨੀਤੀਕ ਸਥਿਤੀਆਂ ਅਤੇ ਭਾਰਤ ਪਾਕਿਸਤਾਨ ਸੰਬੰਧ ਨੂੰ ਸਮਰਪਿਤ ਕਰ ਮਨਾਇਆ ਗਿਆ ਜਿਸ ਵਿਚ ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਅਤੇ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਤੌ ਇਲਾਵਾ ਕਈ ਬੁੱਧੀਜੀਵੀਆ ਵੱਲੋਂ ਆਪਣੇ ਵਿਚਾਰ ਪ੍ਰਗਟ ਕਰ ਆਏ ਹੋਏ ਸਰੋਤਿਆਂ ਨੂੰ ਅਤੇ ਦੇਸ਼ ਵਾਸ਼ੀਆ ਨੂੰ ਹਿੰਦ ਪਾਕਿ ਦੋਸਤੀ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ। ਜਿਸਦੇ ਚੱਲਦੇ ਉਹਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹਨਾ ਸਰਹਦਾ ਨੂੰ ਖੋਲਣਾ ਲਈ ਸਰਕਾਰਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਅਤੇ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਇਹ 26ਵਾਂ ਸਮਾਗਮ ਬਣਾਇਆ ਜਾ ਰਿਹਾ ਹੈ ਅਤੇ ਇਸ ਵਾਰ ਇਹ ਕਿਸਾਨੀ ਭਾਈਚਾਰੇ ਨੂੰ ਸਮਰਪਿਤ ਹੈ ਜਿਸਦੇ ਚੱਲਦੇ ਜਿਥੇ ਅਸੀਂ ਹਿੰਦ ਪਾਕਿ ਦੋਸਤੀ ਮੰਚ ਦੇ ਜਰਿਏ ਹਿੰਦੂਸਤਾਨ ਅਤੇ ਪਾਕਿਸਤਾਨ ਦੀਆ ਸਰਕਾਰਾ ਵਿਚ ਬੇਹਤਰ ਤਾਲਮੇਲ ਅਤੇ ਲੌਕਾ ਵਿਚ ਪ੍ਰੇਮ ਭਾਵ ਦਾ ਸੰਦੇਸ਼ ਦਿੰਦੇ ਆਏ ਹਾਂ ਉਸੇ ਤਰ੍ਹਾਂ ਅਸੀਂ ਇਸ ਵਾਰ ਕਿਸਾਨੀ ਸੰਘਰਸ਼ ਨੂੰ ਇਹ ਸਮਾਗਮ ਸਮਰਪਿਤ ਕਰਦੇ ਹਾ ਕਿਉਕਿ ਬੀਤੇ ਅਠ ਮਹੀਨੇ ਤੋਂ ਦਿੱਲੀ ਦੇ ਬਾਰਡਰਾ ‘ਤੇ ਕਿਸਾਨ ਆਪਣੇ ਹੱਕਾਂ ਲਈ ਡਟੇ ਹਨ ਪਰ ਸਰਕਾਰਾਂ ਵੱਲੋਂ ਉਹਨਾ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਜਾ ਰਿਹਾ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ। ਚਾਹੇ ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਕਿਸਾਨਾ ਅਤੇ ਘੱਟ ਗਿਣਤੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ।

11 ਅਗਸਤ 1947 ਨੂੰ ਨਹਿਰੂ ਅਤੇ ਲਿਆਕਤ ਅਲੀ ਜਿਨਾਹ ਵਿਚ ਹੋਏ ਸਮਝੋਤੇ ਮੁਤਾਬਿਕ ਦੋਵੇਂ ਮੁਲਕਾਂ ਦੇ ਘਟ ਗਿਣਤੀ ਲੌਕਾ ਦੀ ਸੁਰਖਿਆ ਯਕੀਨੀ ਬਣਾਉਣ ਦੀ ਗਲ ਕੀਤੀ ਗਈ ਸੀ ਪਰ ਅਜ ਇਸ ਸਮਝੋਤੇ ਦੇ ਬਾਵਜੂਦ ਘਟ ਗਿਣਤੀ ਕਮਿਉਨਿਟੀ 14%ਤੌ ਘਟ ਕੇ 4% ਰਹਿ ਗਈ ਹੈ।ਜਿਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੌਕਾ ਦੇ ਧਰਮ, ਕਿਤੇ ਅਤੇ ਹੋਰ ਅਧਿਕਾਰਾਂ ਨੂੰ ਸੁਰਖਿਤ ਰਖਣ ਲਈ ਕੰਮ ਕਰੇ।

The post ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਨਿਰੰਤਰ ਜਾਰੀ appeared first on Daily Post Punjabi.



source https://dailypost.in/news/punjab/majha/%e0%a8%b9%e0%a8%bf%e0%a9%b0%e0%a8%a6-%e0%a8%aa%e0%a8%be%e0%a8%95%e0%a8%bf-%e0%a8%a6%e0%a9%8b%e0%a8%b8%e0%a8%a4%e0%a9%80-%e0%a8%ae%e0%a9%b0%e0%a8%9a-%e0%a8%b5%e0%a9%b1%e0%a8%b2%e0%a9%8b%e0%a8%82/
Previous Post Next Post

Contact Form