ਆਪਣੇ ਹੀ ਲੋਕ ਸਭਾ ਹਲਕੇ ‘ਚ ਹੜ੍ਹ ਪੀੜਤਾਂ ਵੱਲੋਂ ਘੇਰਿਆ ਗਿਆ ਖੇਤੀ ਮੰਤਰੀ ਤੋਮਰ

ਭਾਰਤੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਆਪਣੇ ਲੋਕ ਸਭਾ ਹਲਕੇ ਮੁਰੈਨਾ ਦੇ ਸ਼ਿਓਪੁਰ ’ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦੇ ਸਮੇਂ ਨਾਰਾਜ਼ ਸਥਾਨਕ ਲੋਕਾਂ ਨੇ ਘੇਰ ਲਿਆ ਤੇ ਉਨ੍ਹਾਂ ਦੇ ਵਾਹਨਾਂ ਦੇ ਕਾਫਲੇ ’ਤੇ ਚਿੱਕੜ ਸੁੱਟਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਤੋਮਰ ਅੱਜ ਜਦੋਂ ਹੜ੍ਹ ਪੀੜਤਾਂ ਨੂੰ ਮਿਲਣ ਕਰਾਟੀਆ ਬਾਜ਼ਾਰ ਪੁੱਜੇ ਤਾਂ ਗੁੱਸੇ ’ਚ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ ਤੇ ਕਿਹਾ ਕਿ ਉਹ ਬਹੁਤ ਦੇਰ ਬਾਅਦ ਇੱਥੇ ਆਏ ਹਨ। ਗੁੱਸੇ ’ਚ ਆਏ ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ’ਤੇ ਚਿੱਕੜ ਤੇ ਸੁੱਕੀਆਂ ਲੱਕੜਾਂ ਸੁੱਟੀਆਂ।



source https://punjabinewsonline.com/2021/08/08/%e0%a8%86%e0%a8%aa%e0%a8%a3%e0%a9%87-%e0%a8%b9%e0%a9%80-%e0%a8%b2%e0%a9%8b%e0%a8%95-%e0%a8%b8%e0%a8%ad%e0%a8%be-%e0%a8%b9%e0%a8%b2%e0%a8%95%e0%a9%87-%e0%a8%9a-%e0%a8%b9%e0%a9%9c%e0%a9%8d%e0%a8%b9/
Previous Post Next Post

Contact Form