BJP ਆਗੂ ਦੇ ਘਰ ‘ਤੇ ਗ੍ਰਨੇਡ ਹਮਲਾ, 3 ਸਾਲ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਸ਼ਿਕਾਇਤ ਦੇ ਬਾਵਜੂਦ ਸੁਰੱਖਿਆ ਨਾ ਮਿਲਣ ਦਾ ਲਾਇਆ ਦੋਸ਼

ਜੰਮੂ ਦੇ ਰਾਜੌਰੀ ‘ਚ ਅੱਤਵਾਦੀਆਂ ਨੇ ਭਾਜਪਾ ਆਗੂ ਦੇ ਘਰ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਇੱਕ ਸਾਢੇ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਦਾ ਨਾਂ ਵੀਰ ਸਿੰਘ ਹੈ ਜੋ ਭਾਜਪਾ ਆਗੂ ਜਸਬੀਰ ਸਿੰਘ ਦਾ ਭਤੀਜਾ ਸੀ।

grenade attack on bjp leader
grenade attack on bjp leader

ਇਸ ਤੋਂ ਇਲਾਵਾ ਧਮਾਕੇ ‘ਚ ਚਾਰ ਲੋਕ ਜ਼ਖਮੀ ਵੀ ਹੋਏ ਹਨ। ਪੀਪਲਜ਼ ਐਂਟੀ ਫਾਸ਼ੀਵਾਦੀ ਫਰੰਟ ਨਾਂ ਦੇ ਸੰਗਠਨ ਨੇ ਭਾਜਪਾ ਨੇਤਾ ਦੇ ਘਰ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਤੀ ਸ਼ਾਮ ਜੰਮੂ ਦੇ ਰਾਜੌਰੀ ਦਾ ਖੰਡਾਲੀ ਖੇਤਰ ਗ੍ਰੇਨੇਡ ਧਮਾਕੇ ਦੀ ਆਵਾਜ਼ ਨਾਲ ਕੰਬ ਗਿਆ ਸੀ। ਇਸ ਧਮਾਕੇ ਨੇ ਭਾਜਪਾ ਨੇਤਾ ਜਸਬੀਰ ਸਿੰਘ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਇੱਕ ਝੱਟਕੇ ਵਿੱਚ ਬਦਲ ਦਿੱਤਾ। ਭਾਜਪਾ ਦੇ ਰਾਜੌਰੀ ਮੰਡਲ ਦੇ ਮੁਖੀ ਜਸਬੀਰ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਬੈਠੇ ਸਨ ਜਦੋਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ‘ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਗ੍ਰੇਨੇਡ ਹਮਲੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ, ਜਦਕਿ ਭਾਜਪਾ ਆਗੂ ਜਸਬੀਰ ਸਿੰਘ ਦੇ ਸਾਢੇ ਤਿੰਨ ਸਾਲ ਦੇ ਮਾਸੂਮ ਭਤੀਜੇ ਵੀਰ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਿੱਖ ਦੰਗੇ : ਕਾਨਪੁਰ ਦੇ ਇੱਕ ਮਕਾਨ ‘ਚ 36 ਸਾਲਾਂ ਤੋਂ ਦਫਨ ਹਨ ਕਈ ਰਾਜ਼, ਹੁਣ SIT ਨੇ ਤੋੜਿਆ ਤਾਲਾ

ਹੁਣ, 15 ਅਗਸਤ ਤੋਂ ਠੀਕ ਪਹਿਲਾਂ, ਜੰਮੂ ਦੇ ਰਾਜੌਰੀ ਵਿੱਚ ਭਾਜਪਾ ਨੇਤਾ ਉੱਤੇ ਹੋਏ ਹਮਲੇ ਬਾਰੇ ਸਵਾਲ ਉੱਠ ਰਹੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਹਮਲੇ ਦੀਆਂ ਧਮਕੀਆਂ ਮਿਲ ਰਹੀਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। 15 ਅਗਸਤ ਤੋਂ ਪਹਿਲਾਂ, ਜਦੋਂ ਪੂਰੀ ਘਾਟੀ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਉਸ ਤੋਂ ਬਾਅਦ ਹੋਏ ਗ੍ਰੇਨੇਡ ਹਮਲੇ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੁਰੱਖਿਆ ਦੇ ਸਾਰੇ ਦਾਅਵਿਆਂ ਦੇ ਵਿਚਕਾਰ, ਸੱਚਾਈ ਇਹ ਹੈ ਕਿ ਅੱਤਵਾਦੀਆਂ ਨੇ ਅਜਿਹੇ ਨਿਰਦੋਸ਼ ਦੀ ਜਾਨ ਲੈ ਲਈ ਜੋ ਮਾਂ ਦੀ ਗੋਦੀ ਤੋਂ ਜ਼ਮੀਨ ‘ਤੇ ਵੀ ਨਹੀਂ ਉੱਤਰਿਆ ਸੀ।

ਇਹ ਵੀ ਦੇਖੋ : ATM ਤੋਂ ਜੇਕਰ ਬਿਨ੍ਹਾ ਕੈਸ਼ ਤੋਂ ਤੁਹਾਨੂੰ ਮੁੜਨਾ ਪੈਂਦਾ ਵਾਪਸ ਤਾਂ ਬੈਂਕ ਦੇਵੇਗਾ ਜ਼ੁਰਮਾਨਾ..

The post BJP ਆਗੂ ਦੇ ਘਰ ‘ਤੇ ਗ੍ਰਨੇਡ ਹਮਲਾ, 3 ਸਾਲ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਸ਼ਿਕਾਇਤ ਦੇ ਬਾਵਜੂਦ ਸੁਰੱਖਿਆ ਨਾ ਮਿਲਣ ਦਾ ਲਾਇਆ ਦੋਸ਼ appeared first on Daily Post Punjabi.



Previous Post Next Post

Contact Form