ਕਿਨੌਰ ਹਾਦਸਾ: ਮਲਬੇ ‘ਚੋਂ ਨਿਕਲੀਆਂ 2 ਹੋਰ ਲਾਸ਼ਾਂ, ਹੁਣ ਤੱਕ 15 ਲੋਕਾਂ ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਹੋਏ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਅੱਜ ਸਵੇਰੇ 4 ਵਜੇ ਮੁੜ ਸ਼ੁਰੂ ਹੋਏ ਖੋਜ ਅਤੇ ਬਚਾਅ ਕਾਰਜ ਵਿੱਚ ਰਾਹਤ ਟੀਮ ਨੇ ਮਲਬੇ ਵਿੱਚੋਂ ਦੋ ਹੋਰ ਲਾਸ਼ਾਂ ਨੂੰ ਬਾਹਰ ਕੱਢਿਆ। ਖੋਜ ਅਤੇ ਬਚਾਅ ਟੀਮ ਵੱਲੋਂ ਹੁਣ ਤੱਕ ਕੁੱਲ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

Kinnaur accident
Kinnaur accident

ਹੁਣ ਤੱਕ 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਰਾਜ ਆਫਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਜਵਾਬ ਬਲ (ਐਨਡੀਆਰਐਫ), ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ), ਪੁਲਿਸ ਅਤੇ ਹੋਮਗਾਰਡ ਦੁਆਰਾ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਬਚਾਅ ਕਾਰਜ ਸਵੇਰੇ 4 ਵਜੇ ਮੁੜ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਵੀਰਵਾਰ ਰਾਤ ਕਰੀਬ 10 ਵਜੇ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੁਝ ਵਾਹਨਾਂ ਦੇ ਨਾਲ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ਵੀ ਮਲਬੇ ਹੇਠ ਦਬ ਗਈ ਸੀ। ਉਨ੍ਹਾਂ ਕਿਹਾ ਕਿ ਬੱਸ ਬੁਰੀ ਤਰ੍ਹਾਂ ਖਰਾਬ ਹਾਲਤ ਵਿੱਚ ਮਿਲੀ ਹੈ ਜਦੋਂ ਕਿ ਇੱਕ ‘ਬੋਲੈਰੋ’ ਗੱਡੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਹ ਖਦਸ਼ਾ ਹੈ ਕਿ ਇਹ ਮਲਬੇ ਨਾਲ ਹੇਠਾਂ ਡਿੱਗ ਗਈ ਹੋਵੇਗੀ।

ਦੇਖੋ ਵੀਡੀਓ : ATM ਤੋਂ ਜੇਕਰ ਬਿਨ੍ਹਾ ਕੈਸ਼ ਤੋਂ ਤੁਹਾਨੂੰ ਮੁੜਨਾ ਪੈਂਦਾ ਵਾਪਸ ਤਾਂ ਬੈਂਕ ਦੇਵੇਗਾ ਜ਼ੁਰਮਾਨਾ..

The post ਕਿਨੌਰ ਹਾਦਸਾ: ਮਲਬੇ ‘ਚੋਂ ਨਿਕਲੀਆਂ 2 ਹੋਰ ਲਾਸ਼ਾਂ, ਹੁਣ ਤੱਕ 15 ਲੋਕਾਂ ਦੀ ਹੋਈ ਮੌਤ appeared first on Daily Post Punjabi.



Previous Post Next Post

Contact Form