ATM ‘ਚੋਂ ਪੈਸੇ ਚੋਰੀ ਕਰਨ ਆਏ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਤਾਮਿਲਨਾਡੂ ਦੇ ਚੇਨਈ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਚੋਰ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਵਿੱਚ ਏਟੀਐਮ ਦੀ ਕੰਧ ਵਿੱਚ ਫਸ ਗਿਆ, ਜਿਸਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ।

ਚੋਰ ਨੇ ਏਟੀਐਮ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਉਸ ਨੇ ਦੇਰ ਰਾਤ ਏਟੀਐਮ ਦੀ ਕੰਧ ਨੂੰ ਤੋੜਿਆ ਅਤੇ ਫਿਰ ਉਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਰ ਕੰਧ ਵਿੱਚ ਛੋਟਾ ਮੋਰਾ ਹੋਣ ਕਾਰਨ ਚੋਰ ਇਸ ਵਿੱਚ ਫਸ ਗਿਆ।

Man arrested
Man arrested

ਕਾਫੀ ਦੇਰ ਤੱਕ ਕੋਸ਼ਿਸ਼ ਕਰਨ ਦੇ ਬਾਵਜੂਦ ਚੋਰ ਕੰਧ ਤੋਂ ਬਾਹਰ ਨਹੀਂ ਨਿਕਲ ਸਕਿਆ, ਫਿਰ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚੋਰ ਨੂੰ ਕੰਧ ਤੋਂ ਬਾਹਰ ਨਿਕਲਣ ਵਿਚ ਸਹਾਇਤਾ ਕੀਤੀ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੋਸ਼ੀ ਦੀ ਪਛਾਣ 28 ਸਾਲਾ ਉਪੇਂਦਰ ਰਾਏ ਵਜੋਂ ਕੀਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਜਦੋਂ ਮੁਲਜ਼ਮ ਏਟੀਐਮ ਵਿੱਚ ਚੋਰੀ ਕਰਨ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।

ਦੇਖੋ ਵੀਡੀਓ : ਗੈਂਗਸਟਰਾਂ ‘ਤੇ ਵੱਡਾ ਖੁਲਾਸਾ! ਆਉਂਦੇ ਦਿਨਾਂ ‘ਚ ਚੜ੍ਹਾਉਣਗੇ ਕੋਈ ਚੰਨ ? ਦੋ ਗੈਂਗ ਆਮੋ-ਸਾਹਮਣੇ

The post ATM ‘ਚੋਂ ਪੈਸੇ ਚੋਰੀ ਕਰਨ ਆਏ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ appeared first on Daily Post Punjabi.



Previous Post Next Post

Contact Form