golden hut ram singh rana: ਹਰਿਆਣਾ ਦੇ ਰਹਿਣ ਵਾਲੇ ਅਤੇ ਗੋਲਡਨ ਹਟ ਢਾਬਾ ਚਲਾਣ ਵਾਲੇ ਰਾਮ ਸਿੰਘ ਰਾਣਾ ਵਲੋਂ ਜਦੋ ਕਿਸਾਨੀ ਅੰਦੋਲਨ ਵਿਚ ਸਾਥ ਦਿੱਤਾ ਤੇ ਆਪਣਾ ਗੋਲਡਨ ਹਟ ਢਾਬਾ ਕਿਸਾਨਾਂ ਲਈ ਮੁਫ਼ਤ ਖੋਲ ਦਿੱਤਾ ਗਿਆ, ਤਾਂ ਹਰਿਆਣਾ ਸਰਕਾਰ ਵਲੋਂ ਗੋਲਡਨ ਹਟ ਬੰਦ ਕਰਵਾਣ ਲਈ ਕਈ ਢੰਗ ਤਰੀਕੇ ਅਪਣਾਏ ਗਏ, ਪਰ ਰਾਮ ਸਿੰਘ ਰਾਣਾ ਵਲੋਂ ਆਪਣੇ ਤੇ ਤਸ਼ੱਦਦ ਝੱਲਿਆ ਪਰ ਕਿਸਾਨਾਂ ਦਾ ਸਾਥ ਨਹੀਂ ਛਡਿਆ। ਜਿਸ ਤੋਂ ਬਾਦ ਹੁਣ ਰਾਮ ਸਿੰਘ ਰਾਣਾ ਨੂੰ ਵੱਖ-ਵੱਖ ਥਾਵਾਂ ਤੇ ਸਧ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਗੁਰਦਾਸਪੂਰ ਦੇ ਪਿੰਡ ਘੋਤ ਪੋਖਰ ਵਿਚ ਸਧ ਕੇ 6 ਲੱਖ ਰੁਪਏ ਨਕਦ ਦੇ ਕੇ ਸਨਮਾਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਗੋਲਡਨ ਹਟ ਢਾਬਾ ਦੇ ਮਾਲਿਕ ਰਾਮ ਸਿੰਘ ਰਾਣਾ ਨੇ ਕਿਹਾ ਕਿ ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹਾਂ। ਜਦੋ ਮੈਂ ਕਿਸਾਨਾਂ ਦਾ ਸਾਥ ਦਿੱਤਾ ਸੀ ਤਾਂ ਮੇਰੇ ਉਤੇ ਤਸ਼ੱਦਦ ਵੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅਨਦਾਤਾ ਹੈ ਅਤੇ ਸਾਰੀ ਦੁਨੀਆ ਦਾ ਟਿਡ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਅਪਣੇ ਖੇਤੀ ਕ਼ਾਨੂਨ ਰੱਧ ਨਹੀਂ ਕਰਦੀ ਤਾਂ, ਫਿਰ ਕਿਸਾਨ ਵੀ ਪਿੱਛੇ ਹਟਣ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੇ ਨਾਲ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ ਹਾਂ। ਹਜੇ ਤਾਂ ਕਿਸਾਨੀ ਅੰਦੋਲਨ ਨੂੰ 8 ਮਹੀਂਨੇ ਹੋਏ ਹਨ ਅਗਰ ਇਹ ਅੰਦੋਲਨ 8 ਸਾਲ ਵੀ ਚਲਾਣਾ ਪਿਆ ਤਾਂ ਅਸੀ ਚਲਾਵਾਂਗੇ। ਪਿੰਡ ਘੋਤ ਪੋਖਰ ਦੇ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦਾ ਸਨਮਾਨ ਕਰਨ ਲਈ ਬੁਲਾਇਆ ਹੈ, ਕਿਉਂਕਿ ਕਿਸਾਨੀ ਅੰਦੋਲਨ ਵਿੱਚ ਰਾਮ ਸਿੰਘ ਰਾਣਾ ਨੇ ਕਿਸਾਨਾਂ ਲਈ ਬਹੁਤ ਕੁਸ਼ ਕੀਤਾ ਹੈ ਅਤੇ ਹੁਣ ਸਾਡਾ ਵੀ ਫਰਜ ਬਣਦਾ ਹੈ, ਕਿ ਅਸੀ ਵੀ ਰਾਮ ਸਿੰਘ ਦਾ ਸਨਮਾਨ ਕਰੀਏ।
The post ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਨੂੰ ਗੁਰਦਾਸਪੁਰੀਆਂ ਨੇ 6 ਲੱਖ ਦੇ ਕੇ ਕੀਤਾ ਸਨਮਾਨ appeared first on Daily Post Punjabi.
source https://dailypost.in/news/punjab/majha/golden-hut-ram-singh-rana-2/