ਪੱਟੀ ਦੇ ਨਜ਼ਦੀਕੀ ਪਿੰਡ ਉਬੋਕੇ ਵਿਚ ਛੋਟੇ ਬੱਚਿਆਂ ਦੀ ਤਕਰਾਰਬਾਜ਼ੀ ਅਤੇ ਝਗੜੇ ਦੇ ਚੱਲਦਿਆਂਜਦ ਇਹ ਲੜਾਈ ਵੱਡਿਆਂ ਤੱਕ ਪੁੱਜੀ ਤਾਂ ਦੋਹਾਂ ਧਿਰਾਂ ਦੇ 6 ਲੋਕ ਇਸ ਵਿਚ ਜ਼ਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਨਿਰਮਲ ਸਿੰਘ ਅਤੇ ਉਸਦੇ ਪੁੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਇਹ ਝਗੜਾ ਛੋਟੇ ਬੱਚਿਆਂ ਤੋਂ ਸ਼ੁਰੂ ਹੋਇਆ ਜਿਸ ਵਿਚ ਪ੍ਰਤਾਪ ਸਿੰਘ ਅਤੇ ਕਾਰਜ ਸਿੰਘ ਨੇ ਅਤੇ ਕੁਝ ਸਾਥੀਆਂ ਨਾਲ ਉਨ੍ਹਾਂ ਤੇ ਹਮਲਾ ਕੀਤਾ ਜਿਸ ਵਿਚ ਉਨ੍ਹਾਂ ਦੇ 5 ਮੈਂਬਰ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਸਰਬਜੀਤ ਸਿੰਘ ਦਾ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਦ ਗੁਰਦਿੱਤ ਸਿੰਘ,ਵਿੱਦੋ, ਸਵਰਨ ਕੌਰ ਅਤੇ ਅਜੀਤ ਸਿੰਘ ਕੈਰੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹਨ ਉਨ੍ਹਾਂ ਕਿਹਾ ਪ੍ਰਤਾਪ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਕਾਰਜ ਸਿੰਘ ਫੌਜੀ ਜੋ ਕਿ ਕਾਂਗਰਸੀ ਆਗੂ ਹੈ ਉਸਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਵੀ ਕੀਤੀ।

ਇਸ ਸੰਬੰਧੀ ਦੂਜੀ ਧਿਰ ਦੇ ਕਾਰਜ ਸਿੰਘ ਫੌਜੀ ਕਿ ਇਨ੍ਹਾਂ ਸਾਡੇ ਉੱਪਰ ਹਮਲਾ ਕਰ ਅਮਰੀਕ ਸਿੰਘ ਨੂੰ ਜ਼ਖਮੀ ਕਰ ਦਿੱਤਾ ਅਤੇ ਉਸਦੀ ਬਾਂਹ ਤੋੜ ਦਿੱਤੀ ਹੈ ਜਿਸਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ ਉਨ੍ਹਾਂ ਕਿਹਾ ਕਿ ਸਾਡੇ ਘਰ ਦੀ ਵੀ ਭੰਨਤੋੜ ਹੈ। ਇਸ ਮਾਮਲੇ ਤੇ ਚੌਕੀ ਇੰਚਾਰਜ ਕੈਰੋਂ ਚਰਨ ਸਿੰਘ ਨੇ ਕਿਹਾ ਕਿ ਛੋਟੇ ਬੱਚਿਆਂ ਤੋ ਹੋਏ ਇਸ ਝਗੜੇ ਵਿਚ 6 ਦੇ ਕਰੀਬ ਲੋਕ ਜ਼ਖ਼ਮੀ ਇਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਰਿਪੋਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਘਰਾਂ ਦੀ ਭੰਨਤੋੜ ਬਾਰੇ ਕਿਹਾ ਕਿ ਇਸਦੀ ਵੀ ਜਾਂਚ ਕੀਤੀ ਜਾ ਰਹੀ ਕਿ ਇਹ ਕਿੰਨਾ ਲੋਕਾਂ ਵਲੋਂ ਕੀਤੀ ਗਈ।
The post ਛੋਟੇ ਬੱਚਿਆਂ ਦੀ ਲੜਾਈ ਪੁੱਜੀ ਵੱਡਿਆਂ ਤੱਕ, ਦੋ ਧਿਰਾਂ ਦੇ 6 ਲੋਕ ਜ਼ਖਮੀ appeared first on Daily Post Punjabi.
source https://dailypost.in/news/punjab/majha/%e0%a8%9b%e0%a9%8b%e0%a8%9f%e0%a9%87-%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a9%80-%e0%a8%b2%e0%a9%9c%e0%a8%be%e0%a8%88-%e0%a8%aa%e0%a9%81%e0%a9%b1%e0%a8%9c%e0%a9%80/