ਕੋਰੋਨਾ ਸੰਕਟ ਦੀ ਦੂਜੀ ਲਹਿਰ ਦਾ ਪ੍ਰਭਾਵ ਹੁਣ ਘੱਟ ਹੁੰਦਾ ਜਾਪ ਰਿਹਾ ਹੈ। ਮੰਗਲਵਾਰ ਨੂੰ ਲੱਗਭਗ ਪੰਜ ਮਹੀਨਿਆਂ ਬਾਅਦ, ਦੇਸ਼ ਵਿੱਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 28,208 ਨਵੇਂ ਮਾਮਲੇ ਆਏ ਹਨ ਅਤੇ 373 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਇਸ ਤੋਂ ਪਹਿਲਾਂ 15 ਮਾਰਚ ਨੂੰ ਕੋਰੋਨਾ ਦੇ 24,492 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ, ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 41,511 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ ਕੱਲ੍ਹ 13,680 ਐਕਟਿਵ ਕੇਸ ਘੱਟ ਹੋਏ ਸਨ।
ਇਹ ਵੀ ਪੜ੍ਹੋ : ਜੰਤਰ -ਮੰਤਰ ਹੇਟ ਸਪੀਚ ਮਾਮਲੇ ‘ਚ BJP ਨੇਤਾ ਅਸ਼ਵਨੀ ਉਪਾਧਿਆਏ ਸਮੇਤ 6 ਗ੍ਰਿਫਤਾਰ
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 3 ਕਰੋੜ 19 ਲੱਖ 98 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 27 ਹਜ਼ਾਰ 862 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 11 ਲੱਖ 80 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 88 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਦੇਖੋ : Vicky Midukhera ਮਾਮਲੇ ‘ਚ, Sharp shooter Vinay Deora ਨੇ ਤੋੜੀ ਚੁੱਪੀ…. | Vinay Deora News
The post ਰਾਹਤ ਵਾਲੀ ਖਬਰ : ਦੇਸ਼ ‘ਚ ਘਟਿਆ ਕੋਰੋਨਾ ਸੰਕਟ, ਲੱਗਭਗ 5 ਮਹੀਨਿਆਂ ਬਾਅਦ ਆਏ ਸਭ ਤੋਂ ਘੱਟ ਮਾਮਲੇ appeared first on Daily Post Punjabi.
source https://dailypost.in/news/national/india-corona-virus-update-10-august-2021/