ਹਾਕੀ ਸੈਮੀਫਾਈਨਲ: ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾਇਆ, ਭਾਰਤ ਦੀਆਂ ਕਾਂਸੇ ਦੇ ਤਗਮੇ ਤੇ ਵੀ ਉਮੀਦਾਂ

ਟੋਕੀਓ ਓਲੰਪਿਕਸ ਵਿੱਚ ਪੁਰਸ਼ਾਂ ਦਾ ਹਾਕੀ ਦਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਬੈਲਜੀਅਮ ਵਿਚਕਾਰ ਖੇਡਿਆ ਗਿਆ ਹੈ। ਚਾਰ ਦਹਾਕਿਆਂ ਬਾਅਦ ਭਾਰਤ ਦੀ ਟੀਮ ਸੈਮੀਫਾਈਨਲ ਵਿੱਚ ਖੇਡੀ ਹੈ ਅਤੇ ਮੈਚ ਦਾ ਪਹਿਲਾ ਅੱਧ ਮੁੱਕਣ ਤੱਕ ਦੋਹੇਂ ਟੀਮਾਂ ਦੋ -ਦੋ ਗੋਲ ਨਾਲ ਬਰਾਬਰੀ ‘ਤੇ ਸਨ। ਭਾਰਤ ਵੱਲੋਂ ਮਨਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ ।
ਜਿਸ ਤੋਂ ਬਾਅਦ ਇਹ ਮੈਚ 5-2 ਨਾਲ ਬੈਲਜੀਅਮ ਨੇ ਜਿੱਤ ਲਿਆ । ਭਾਰਤ ਹੁਣ ਕਾਂਸੇ ਦੇ ਤਗਮੇ ਲਈ ਆਪਣਾ ਅਗਲਾ ਮੈਚ ਖੇਡੇਗਾ ।



source https://punjabinewsonline.com/2021/08/03/%e0%a8%b9%e0%a8%be%e0%a8%95%e0%a9%80-%e0%a8%b8%e0%a9%88%e0%a8%ae%e0%a9%80%e0%a8%ab%e0%a8%be%e0%a8%88%e0%a8%a8%e0%a8%b2-%e0%a8%ac%e0%a9%88%e0%a8%b2%e0%a8%9c%e0%a9%80%e0%a8%85%e0%a8%ae-%e0%a8%a8/
Previous Post Next Post

Contact Form