ਭਾਰਤੀ ਹਾਕੀ ਟੀਮ ਨੇ ਅੱਜ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ। ਰੋਮਾਂਚਕ ਮੈਚ ਵਿੱਚ ਭਾਰਤ ਨੇ 41 ਸਾਲ ਬਾਅਦ ਓਲੰਪਿਕ ਵਿੱਚ ਤਗਮਾ ਜਿੱਤਣ ਲਈ ਪਲੇਅ ਆਫ ਮੈਚ ਵਿੱਚ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਭਾਰਤੀ ਹਾਕੀ ਟੀਮ ਦੀ ਇਸ ਪ੍ਰਾਪਤੀ ਤੋਂ ਬਾਅਦ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ। ਨੇਤਾਵਾਂ ਨੇ ਟਵੀਟ ਕਰਕੇ ਭਾਰਤੀ ਹਾਕੀ ਟੀਮ ਨੂੰ ਵਧਾਈ ਵੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, “ਰਾਸ਼ਟਰ ਲਈ ਮਾਣ ਵਾਲਾ ਅਤੇ ਇਤਿਹਾਸਕ ਪਲ ਕਿਉਂਕਿ ਪੁਰਸ਼ ਹਾਕੀ ਟੀਮ ਨੇ #Olympics ਵਿੱਚ ਜਰਮਨੀ ਨੂੰ ਇੱਕ ਸ਼ਾਨਦਾਰ ਮੈਚ ਵਿੱਚ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। 41 ਸਾਲਾਂ ਬਾਅਦ ਇੱਕ ਸ਼ਾਨਦਾਰ ਪ੍ਰਾਪਤੀ ਅਤੇ ਹਾਕੀ ‘ਚ ਕਾਂਸੀ ਦਾ ਮੈਡਲ ਗੋਲਡ ਦੇ ਬਰਾਬਰ ਹੈ। ਵਧਾਈਆਂ।”
ਇਹ ਵੀ ਪੜ੍ਹੋ : Olympic ‘ਚ 41 ਸਾਲ ਬਾਅਦ ਵੱਡੀ ਜਿੱਤ, ਪੁਰਸ਼ ਹਾਕੀ ਵਿੱਚ ਟੀਮ ਇੰਡੀਆ ਨੇ ਜਿੱਤਿਆ Bronze Medal
ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਨਾ ਸਿਰਫ ਕਾਂਸੀ ਦਾ ਤਗਮਾ ਜਿੱਤਿਆ ਬਲਕਿ ਸਾਰਿਆਂ ਦਾ ਦਿਲ ਵੀ ਜਿੱਤਿਆ ਹੈ। ਆਸਟ੍ਰੇਲੀਆ ਵਿਰੁੱਧ ਦੂਜੇ ਗਰੁੱਪ ਮੈਚ ਵਿੱਚ 1-7 ਦੀ ਕਰਾਰੀ ਹਾਰ ਦੇ ਬਾਵਜੂਦ ਭਾਰਤੀ ਟੀਮ ਬਾਕੀ ਚਾਰ ਗਰੁੱਪ ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਰਹੀ। ਸ਼ੁਰੂਆਤੀ ਤਿੰਨ ਕੁਆਰਟਰਾਂ ਵਿੱਚ ਸਖਤ ਮੁਕਾਬਲਾ ਦੇਣ ਦੇ ਬਾਵਜੂਦ ਟੀਮ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ ਸੈਮੀਫਾਈਨਲ ਵਿੱਚ 2-5 ਨਾਲ ਹਾਰ ਗਈ ਸੀ। ਭਾਰਤੀ ਟੀਮ ਨੇ 1980 ਦੇ ਮਾਸਕੋ ਓਲੰਪਿਕਸ ਵਿੱਚ ਸੋਨ ਤਗਮਾ ਜਿੱਤਣ ਦੇ 41 ਸਾਲ ਬਾਅਦ ਓਲੰਪਿਕ ਮੈਡਲ ਜਿੱਤਿਆ ਹੈ।
ਇਹ ਵੀ ਪੜ੍ਹੋ : Olympic ‘ਚ 41 ਸਾਲ ਬਾਅਦ ਵੱਡੀ ਜਿੱਤ, ਪੁਰਸ਼ Hockey Team ਨੇ ਜਿੱਤਿਆ ‘ Bronze Medal ’ | Hockey Olympics 2021
The post ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਜਿੱਤਿਆ ਓਲੰਪਿਕ ਮੈਡਲ, CM ਕੈਪਟਨ ਨੇ ਕਿਹਾ – ‘ਇਹ ਕਾਂਸੀ ਸੋਨੇ ਦੇ ਬਰਾਬਰ’ appeared first on Daily Post Punjabi.
source https://dailypost.in/breaking/hockey-team-wins-bronze-medal-cm-captain/