
ਚੱਲ ਰਹੀਆਂ ਟੋਕੀਓ ਉਲੰਪਿਕਸ ਵਿੱਚ ਕਾਂਸੇ ਦੇ ਤਗਮੇ ਲਈ ਖੇਡ ਰਹੀਆਂ ਭਾਰਤੀ ਕੁੜੀਆਂ ਦੀ ਟੀਮ ਬ੍ਰਿਟੇਨ ਤੋਂ 4-3 ਨਾਲ ਹਾਰ ਗਈ ਹੈ।ਭਾਰਤ ਲਈ ਦੋ ਗੋਲ ਗੁਰਜੀਤ ਕੌਰ ਨੇ ਤੇ ਇੱਕ ਵੰਦਨਾ ਕਟਾਰੀਆ ਨੇ ਕੀਤਾ। ਭਾਰਤੀ ਮਹਿਲਾ ਹਾਕੀ ਟੀਮ ਦੀਆਂ ਇਹ ਤੀਜੀਆਂ ਓਲੰਪਿਕ ਖੇਡਾਂ ਹਨ ਅਤੇ ਉਹ ਇਸ ਤੋਂ ਪਹਿਲਾਂ ਕਦੇ ਕਿਸੇ ਮੈਡਲ ਮੁਕਾਬਲੇ ਤੱਕ ਨਹੀਂ ਪਹੁੰਚ ਸਕੀਆਂ। ਦੂਜੇ ਪਾਸੇ ਬ੍ਰਿਟੇਨ ਦੀ ਮਹਿਲਾ ਹਾਕੀ ਟੀਮ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਹਾਕੀ ਦੀ ਰੈਂਕਿੰਗ ਵਿੱਚ ਚੌਥੇ ਨੰਬਰ ਦੀ ਟੀਮ ਹੈ, ਜਦਕਿ ਭਾਰਤ ਨੌਵੇਂ।ਬ੍ਰਿਟਿਸ਼ ਟੀਮ ਰਿਓ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ 1992 ਅਤੇ 2012 ਵਿੱਚ ਉਹ ਸਿਲਵਰ ਮੈਡਲ ਵਿੱਚ ਜਿੱਤ ਚੁੱਕੀ ਹੈ।
source https://punjabinewsonline.com/2021/08/06/%e0%a8%95%e0%a8%be%e0%a8%82%e0%a8%b8%e0%a9%87-%e0%a8%a6%e0%a9%87-%e0%a8%a4%e0%a8%97%e0%a8%ae%e0%a9%87-%e0%a8%b2%e0%a8%88-%e0%a8%96%e0%a9%87%e0%a8%a1-%e0%a8%b0%e0%a8%b9%e0%a9%80-%e0%a8%ad%e0%a8%be/
Sport:
PTC News