21 ਮੌਤਾਂ ਦਾ ਮਾਮਲਾ : ਪੁਲਿਸ ਨੇ ਕਿਹਾ ਹਸਪਤਾਲ ‘ਚ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ

ਦਿੱਲੀ ਪੁਲੀਸ ਨੇ ਅੱਜ ਅਦਾਲਤ ਨੂੰ ਕਿਹਾ ਹੈ ਕਿ ਜੈਪੁਰ ਗੋਲਡਨ ਹਸਪਤਾਲ(ਦਿੱਲੀ) ਵਿੱਚ ਅਪ੍ਰੈਲ ਮਹੀਨੇ 21 ਕਰੋਨਾ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ ਸੀ। ਦਿੱਲੀ ਪੁਲੀਸ ਦਾ ਇਹ ਦਾਅਵਾ ਹਸਪਤਾਲ ਦੇ ਰੁਖ਼ ਦੇ ਉਲਟ ਹੈ। ਹਸਪਤਾਲ ਪ੍ਰਬੰਧਕਾਂ ਨੇ ਕਿਹਾ ਸੀ ਕਿ ਮਰੀਜ਼ਾਂ ਦੀ ਮੌਤ ਦਾ ਆਕਸੀਜਨ ਦੀ ਘਾਟ ਨਾਲ ਸਬੰਧ ਹੈ ਕਿਉਂਕਿ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ 30 ਘੰਟਿਆਂ ਤੱਕ ਆਕਸੀਜਨ ਦੀ ਸਪਲਾਈ ਨਹੀਂ ਹੋਈ ਸੀ। ਜ਼ਿਕਰਯੋਗ ਹੈ ਕਿ ਆਕਸੀਜਨ ਦੀ ਕਥਿਤ ਘਾਟ ਕਾਰਨ 23-24 ਅਪਰੈਲ ਦੀ ਦਰਮਿਆਨੀ ਰਾਤ ਨੂੰ ਹਸਪਤਾਲ ਵਿੱਚ 21 ਮਰੀਜ਼ਾਂ ਦੀ ਮੌਤ ਹੋ ਗਈ ਸੀ। ਮੌਤਾਂ ਕਾਰਨ ਹਸਪਤਾਲ ਖ਼ਿਲਾਫ਼ ਕੇਸ ਦਰਜ ਕਰਨ ਲਈ ਪਾਈ ਪਟੀਸ਼ਨ ’ਤੇ ਸਥਿਤੀ ਰਿਪੋਰਟ ਵਿੱਚ ਪੁਲੀਸ ਨੇ ਕਿਹਾ, ‘‘ਸਾਰੇ ਵਿਅਕਤੀਆਂ ਦੀ ਮੌਤ ਦੇ ਵੇਰਵਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਕਿਸੇ ਵੀ ਮਰੀਜ਼ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ ਸੀ।’’ ਡੀਸੀਪੀ ਪ੍ਰਣਵ ਤਾਇਲ ਨੇ ਮੈਟਰੋਪੋਲਿਟਨ ਮੈਜਿਸਟ੍ਰੇਟ ਵਿਵੇਕ ਬੈਨੀਵਾਲ ਨੂੰ ਕਿਹਾ ਕਿ ਡਾਕਟਰਾਂ ਅਤੇ ਮੈਡੀਕਲ ਸਟਾਫ਼ ’ਤੇ ਲੱਗੇ ਅਣਗਹਿਲੀ ਦੇ ਦੋਸ਼ਾਂ ਸਬੰਧੀ ਦਿੱਲੀ ਮੈਡੀਕਲ ਕੌਂਸਲ ਤੋਂ ਸਲਾਹ ਮੰਗੀ ਗਈ ਹੈ।



source https://punjabinewsonline.com/2021/08/04/21-%e0%a8%ae%e0%a9%8c%e0%a8%a4%e0%a8%be%e0%a8%82-%e0%a8%a6%e0%a8%be-%e0%a8%ae%e0%a8%be%e0%a8%ae%e0%a8%b2%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%95%e0%a8%bf/
Previous Post Next Post

Contact Form