
ਪੰਜਾਬ ਵਿੱਚ ਹਾਲਾਂਕਿ ਕੋਵਿਡ-19 ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਅਤੇ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਸੂਬੇ ਵਿੱਚ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਪਿਛਲੇ ਮਹੀਨੇ ਤੋਂ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਸਿਖਰ ‘ਤੇ ਹੈ। ਸੂਬਾ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ 18 ਜੁਲਾਈ ਤੋਂ ਬਾਅਦ 1674 ਨਵੇਂ ਕੇਸ ਰਿਪੋਰਟ ਹੋਏ ਜੋ ਕਿ ਪਿਛਲੇ ਸਾਲ ਮਾਰਚ ਵਿੱਚ ਬਿਮਾਰੀ ਫੁੱਟਣ ਤੋਂ ਬਾਅਦ ਕਿਸੇ 30 ਦਿਨਾਂ ਦੇ ਅਰਸੇ ਦੌਰਾਨ ਸਭ ਤੋਂ ਘੱਟ ਹਨ। ਹਾਲਾਂਕਿ ਮੌਤਾਂ ਦੀ ਦਰ ਇਸ ਅਨੁਪਾਤ ਵਿੱਚ ਨਹੀਂ ਘਟੀ। ਇਸੇ ਅਰਸੇ ਦੌਰਾਨ ਸੂਬੇ ਵਿੱਚ 112 ਮੌਤਾਂ ਹੋਈਆਂ ਜਿਸ ਹਿਸਾਬ ਨਾਲ ਕੋਵਿਡ ਮੌਤ ਦਰ 6.69% ਬਣਦੀ ਹੈ ਜਦਕਿ ਕੌਮੀ ਪੱਧਰ ‘ਤੇ ਇਹ ਅੰਕੜਾ 1.6% ਹੈ।
ਇਸੇ ਦੌਰਾਨ ਹੀ ਵਿਸ਼ਵ ਸਿਹਤ ਸੰਗਠ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਭਾਰਤ ਅਤੇ ਯੂਗਾਂਡਾ ਵਿੱਚ ਕੋਵੀਸ਼ੀਲਡ ਦੀਆਂ ਨਕਲੀ ਖ਼ੁਰਾਕਾਂ ਵੀ ਆਈਆਂ ਹਨ। ਸੰਗਠਨ ਨੇ ਦੋਵਾਂ ਦੇਸ਼ਾਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸੰਗਠਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨਕਲੀ ਖ਼ੁਰਾਕ ਲੱਗੀ ਹੋ ਸਕਦੀ ਹੈ। ਇਸ ਲਈ ਉਹ ਕਿਸੇ ਵੀ ਕਿਸਮ ਦੇ ਉਲਟ ਲੱਛਣਾਂ ਬਾਰੇ ਤੁਰੰਤ ਰਿਪੋਰਟ ਕਰਨ।
source https://punjabinewsonline.com/2021/08/19/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%80-%e0%a8%b9%e0%a9%81%e0%a8%a3-%e0%a8%a4%e0%a9%b1%e0%a8%95-%e0%a8%a6%e0%a9%80-%e0%a8%b8%e0%a8%ad-%e0%a8%a4%e0%a9%8b%e0%a8%82-%e0%a8%89/