ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਗਸਤ ਨੂੰ ‘ਵਿਭਾਜਨ ਭਿਆਨਕ ਯਾਦਗਾਰੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਨਫ਼ਰਤ ਅਤੇ ਹਿੰਸਾ ਦੇ ਕਾਰਨ, ਸਾਡੇ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਉੱਜੜਨਾ ਪਿਆ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਜਾਨ ਵੀ ਚਲੀ ਗਈ। ਉਨ੍ਹਾਂ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ਵਿੱਚ, 14 ਅਗਸਤ ਨੂੰ ‘Partition Horrors Remembrance Day’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਵਿਭਾਜਨ ਭਿਆਨਕ ਯਾਦਗਾਰੀ ਦਿਵਸ’ ਦਾ ਇਹ ਦਿਨ ਨਾ ਸਿਰਫ ਸਾਨੂੰ ਭੇਦਭਾਵ, ਦੁਸ਼ਮਣੀ ਅਤੇ ਬਦਨੀਤੀ ਦੇ ਜ਼ਹਿਰ ਨੂੰ ਖਤਮ ਕਰਨ ਲਈ ਪ੍ਰੇਰਿਤ ਕਰੇਗਾ, ਬਲਕਿ ਇਹ ਏਕਤਾ, ਸਮਾਜਿਕ ਸਦਭਾਵਨਾ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਵੀ ਮਜ਼ਬੂਤ ਕਰੇਗਾ।”
ਇਹ ਵੀ ਪੜ੍ਹੋ : ਟਵਿੱਟਰ ਨੇ ਅਨਲੌਕ ਕੀਤਾ ਰਾਹੁਲ ਗਾਂਧੀ ਦਾ ਅਕਾਊਂਟ, ਇੱਕ ਹਫ਼ਤਾ ਪਹਿਲਾਂ ਕੀਤਾ ਗਿਆ ਸੀ ਲੌਕ
15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਪਰ ਬ੍ਰਿਟਿਸ਼ ਸਰਕਾਰ ਨੇ ਵੰਡ ਦੀ ਵੱਡੀ ਕੀਮਤ ਅਦਾ ਕਰਵਾ ਕੇ ਭਾਰਤ ਨੂੰ ਆਜ਼ਾਦੀ ਦੀ ਖੁਸ਼ੀ ਸੌਂਪੀ ਸੀ। 14 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ। 15 ਅਗਸਤ ਦੀ ਸਵੇਰ ਨੂੰ ਵੀ, ਲੋਕ ਰੇਲਗੱਡੀਆਂ, ਘੋੜਿਆਂ, ਖੱਚਰਾਂ ਅਤੇ ਪੈਦਲ ਆਪਣੇ ਵਤਨ ਤੋਂ ਦੂਜੇ ਦੇਸ਼ ਨੂੰ ਜਾ ਰਹੇ ਸਨ। ਉਸ ਸਮੇ ਪਾਕਿਸਤਾਨ ਤੋਂ ਭਾਰਤ ਅਤੇ ਭਾਰਤ ਤੋਂ ਪਾਕਿਸਤਾਨ ਆਏ ਲੋਕਾਂ ਦੇ ਚਿਹਰਿਆਂ ਤੋਂ ਰੰਗ ਗਾਇਬ ਸਨ। ਅੱਜ ਪਾਕਿਸਤਾਨ ਦੇ 75 ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ, ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਇੱਕ ਦੂਜੇ ਨੂੰ ਮਠਿਆਈ ਭੇਟ ਕੀਤੀ ਹੈ।
ਇਹ ਵੀ ਦੇਖੋ : ਚਲਦੀ ਗੱਡੀ ‘ਚ ਬੱਚੇ ਬਿਠਾ ਕੇ ਜਾਣ ਵਾਲੇ ਮਾਪੇ ਦੇਖਣ ਇਹ ਵੀਡੀਓ! ਲੁਟੇਰੇ ਕੀਤਾ ਬੱਚਾ ਨਾਲ ਇਹ ਕਾਰਾ!
The post ਪ੍ਰਧਾਨ ਮੰਤਰੀ ਨੇ ਕਿਹਾ – ਵੰਡ ਦੇ ਦਰਦ ਨੂੰ ਭੁਲਾਇਆ ਨਹੀਂ ਜਾ ਸਕਦਾ, 14 ਅਗਸਤ ਨੂੰ ‘ਵਿਭਾਜਨ ਭਿਆਨਕ ਯਾਦਗਾਰੀ ਦਿਵਸ’ ਵਜੋਂ ਮਨਾਉਣ ਦਾ ਕੀਤਾ ਐਲਾਨ appeared first on Daily Post Punjabi.