Tokyo Olympics: ਡਿਸਕਸ ਥਰੋਅ ‘ਚ ਪੰਜਾਬ ਦੀ ਧੀ ਕਮਲਪ੍ਰੀਤ ਨੇ ਰਚਿਆ ਇਤਿਹਾਸ, ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ‘ਚ ਬਣਾਈ ਥਾਂ

ਟੋਕਿਓ ਓਲੰਪਿਕ ਵਿੱਚ ਹੁਣ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ। ਓਲੰਪਿਕ ਖੇਡਾਂ ਦੇ 9ਵੇਂ ਦਿਨ ਡਿਸਕਸ ਥਰੋਅ ਵਿੱਚ ਦੇਸ਼ ਦੀਆਂ ਉਮੀਦਾਂ ਜਗੀਆਂ ਹਨ। ਡਿਸਕਸ ਥਰੋਅ ਵਿੱਚ ਕਮਲਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ।

Kamalpreet Kaur showed strength
Kamalpreet Kaur showed strength

ਕਮਲਪ੍ਰੀਤ ਨੇ 64 ਮੀਟਰ ਦੇ ਸਕੋਰ ਨਾਲ ਫਾਈਨਲ ਵਿੱਚ ਐਂਟਰੀ ਮਾਰ ਲਈ ਹੈ।  ਉਹ ਗਰੁੱਪ ਬੀ ਵਿੱਚ ਦੂਜੇ ਸਥਾਨ ‘ਤੇ ਰਹੀ। ਦਰਅਸਲ, ਕਮਲਪ੍ਰੀਤ ਆਪਣੀ ਤੀਜੀ ਕੋਸ਼ਿਸ਼ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਬਣਾ ਪਈ। ਕਮਲਪ੍ਰੀਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60.25 ਮੀਟਰ ਦਾ ਸਕੋਰ ਹਾਸਿਲ ਕੀਤਾ।

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ BJP ਨੇਤਾ ਦੇ ਪਾੜੇ ਕੱਪੜੇ

ਇਸ ਤੋਂ ਇਲਾਵਾ ਦੂਜੀ ਕੋਸ਼ਿਸ਼ ਵਿੱਚ 63.97 ਤੇ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦਾ ਸਕੋਰ ਹਾਸਿਲ ਕਰ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਕਮਲਪ੍ਰੀਤ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ।

Kamalpreet Kaur showed strength
Kamalpreet Kaur showed strength

ਦੱਸ ਦੇਈਏ ਕਿ ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ । ਉਸਨੇ ਪਟਿਆਲਾ ਵਿੱਚ ਆਯੋਜਿਤ 24ਵੇਂ ਫੈਡਰਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 65.06 ਮੀਟਰ ਦੇ ਸਕੋਰ ਨਾਲ ਟੋਕਿਓ 2020 ਲਈ ਆਪਣੀ ਟਿਕਟ ਪੱਕੀ ਕੀਤੀ ਸੀ । ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ 63.50 ਮੀਟਰ ਦੇ ਓਲੰਪਿਕ ਯੋਗਤਾ ਅੰਕ ਨੂੰ ਵੀ ਆਸਾਨੀ ਨਾਲ ਪਾਰ ਕਰ ਲਿਆ ਸੀ।

ਇਹ ਵੀ ਦੇਖੋ: Rajewal ਤੇ Charuni ਕਿਉਂ ਕਰਦੇ ਸੀ Bibi Jagir Kaur ਨੂੰ ਫ਼ੋਨ ? ਪਹਿਲੀ ਵਾਰ ਬੀਬੀ ਨੇ ਖੋਲ੍ਹੀਆਂ ਅੰਦਰ ਦੀਆਂ ਗੱਲਾ

The post Tokyo Olympics: ਡਿਸਕਸ ਥਰੋਅ ‘ਚ ਪੰਜਾਬ ਦੀ ਧੀ ਕਮਲਪ੍ਰੀਤ ਨੇ ਰਚਿਆ ਇਤਿਹਾਸ, ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ‘ਚ ਬਣਾਈ ਥਾਂ appeared first on Daily Post Punjabi.



source https://dailypost.in/news/sports/kamalpreet-kaur-showed-strength/
Previous Post Next Post

Contact Form