
ਚੱਲ ਰਹੀਆਂ ਟੋਕੀਓ ਓਲੰਪਿਕ ਖੇਡਾਂ ਦੇ ਮਰਦਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੇ ਰੀਓ ਓਲੰਪਿਕਸ 2016 ਦੇ ਗੋਲ਼ਡ ਮੈਡਲਿਸਟ ਅਰਜਨਟਾਈਨਾ ਨੂੰ 3-1 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਭਾਰਤ ਹੁਣ 9 ਅੰਕਾਂ ਨਾਲ ਪੂਲ ਏ ਵਿੱਚ ਦੂਜੀ ਪੁਜ਼ੀਸ਼ਨ ਉਤੇ ਕਾਇਮ ਹੈ। ਕੁਆਰਟਰ ਫ਼ਾਈਨਲ ਵਿੱਚ ਪਹਿਲਾਂ ਹੀ ਸ਼ਾਨ ਨਾਲ ਸਥਾਨ ਬਣਾ ਚੁੱਕਾ ਭਾਰਤ ਅੱਜ ਅਰਜਨਟਾਈਨਾ ਉਪਰ ਪੂਰਾ ਹਾਵੀ ਹੋ ਕੇ ਖੇਡਿਆ।ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਫੇਰ ਆਸਟਰੇਲੀਆ ਹੱਥੋਂ 1-7 ਦੀ ਹਾਰ ਮਿਲੀ। ਇਸ ਤੋਂ ਬਾਅਦ ਭਾਰਤ ਨੇ ਜ਼ਬਰਦਸਤ ਵਾਪਸੀ ਕਰਦਿਆਂ ਸਪੇਨ ਨੂੰ 3-0 ਨਾਲ ਹਰਾਇਆ ਅਤੇ ਅੱਜ ਅਰਜਨਟਾਈਨਾ ਨੂੰ 3-1 ਨਾਲ ਹਰਾਇਆ। ਭਾਰਤ ਦਾ ਆਖਰੀ ਪੂਲ ਮੈਚ 30 ਜੁਲਾਈ ਨੂੰ ਮੇਜ਼ਬਾਨ ਜਪਾਨ ਨਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਹੈ।
source https://punjabinewsonline.com/2021/07/29/tokyo-olympics-update-%e0%a8%ad%e0%a8%be%e0%a8%b0%e0%a8%a4%e0%a9%80-%e0%a8%b9%e0%a8%be%e0%a8%95%e0%a9%80-%e0%a8%9f%e0%a9%80%e0%a8%82%e0%a8%ae-%e0%a8%ae%e0%a9%88%e0%a8%a1%e0%a8%b2-%e0%a8%a6%e0%a9%87/
Sport:
PTC News