ਟੋਕਿਓ ਓਲਿੰਪਿਕ ‘ਚ PV Sindhu ਦੀ ਸ਼ਾਨਦਾਰ ਸ਼ੁਰੂਆਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ

ਭਾਰਤੀ ਸ਼ਟਰ ਪੀਵੀ ਸਿੰਧੂ ਨੇ ਆਪਣੀ ਓਲੰਪਿਕ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ । ਗਰੁੱਪ-ਜੇ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਸਿੰਧੂ ਨੇ ਇਜ਼ਰਾਈਲ ਦੀ ਸੇਨਿਆ ਪੋਲੀਕਾਰਪੋਵਾ ਨੂੰ ਆਸਾਨੀ ਨਾਲ 21-7, 21-10 ਨਾਲ ਹਰਾਇਆ ।

PV Sindhu Beats Israel's Ksenia Polikarpova
PV Sindhu Beats Israel’s Ksenia Polikarpova

ਮਹਿਲਾ ਸਿੰਗਲਜ਼ ਵਿੱਚ ਭਾਰਤ ਵੱਲੋਂ ਸਿੰਧੂ ਨੇ ਸਿਰਫ 29 ਮਿੰਟਾਂ ਵਿੱਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ । ਸਿੰਧੂ ਦਾ ਅਗਲਾ ਮੁਕਾਬਲਾ ਹਾਂਗ ਕਾਂਗ ਦੀ ਚਿਊਂਗ ਏਨਗਾਨ ਯੀ ਨਾਲ ਹੋਵੇਗਾ ।

ਇਹ ਵੀ ਪੜ੍ਹੋ: ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert

ਪਹਿਲੇ ਮੈਚ ਵਿੱਚ ਸਿੰਧੂ ਨੇ ਆਪਣੀ ਇਜ਼ਰਾਈਲੀ ਵਿਰੋਧੀ ‘ਤੇ ਪੂਰੀ ਤਰ੍ਹਾਂ ਹਾਵੀ ਰਹੀ ਅਤੇ ਉਨ੍ਹਾਂ ਨੇ ਲਗਾਤਾਰ 13 ਅੰਕ ਹਾਸਿਲ ਕੀਤੇ। ਸਿੰਧੂ ਨੇ ਖੇਡ ਦੇ ਮੱਧ ਤੱਕ 11-5 ਤੋਂ ਬੜ੍ਹਤ ਬਣਾਈ। ਇਸ ਬੜ੍ਹਤ ਨੂੰ ਬਰਕਰਾਰ ਰੱਖਦਿਆਂ ਸਿੰਧੂ ਨੇ ਸਿਰਫ 13 ਮਿੰਟਾਂ ਵਿੱਚ ਪਹਿਲਾ ਮੈਚ 21-7 ਨਾਲ ਜਿੱਤ ਲਿਆ।

PV Sindhu Beats Israel's Ksenia Polikarpova
PV Sindhu Beats Israel’s Ksenia Polikarpova

ਦੂਜੀ ਗੇਮ ਵਿੱਚ ਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਦੇ ਅੰਤਰਾਲ ਤੱਕ 11-4 ਦੀ ਬੜ੍ਹਤ ਹਾਸਿਲ ਕੀਤੀ। ਹਾਲਾਂਕਿ ਵਿਸ਼ਵ ਦੀ ਨੰਬਰ -58 ਪੋਲਿਕਾਰਪੋਵਾ ਨੇ ਇਸ ਤੋਂ ਬਾਅਦ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਸਿੰਧੂ ਦੇ ਕਰਾਸ ਕੋਰਟ ਸ਼ਾਟਸ ਨਹੀਂ ਤੋੜ ਸਕੀ । ਆਖਰਕਾਰ ਸਿੰਧੂ ਨੇ ਦੂਜੀ ਗੇਮ ਨੂੰ ਵੀ ਸਿਰਫ 16 ਮਿੰਟ ਵਿੱਚ ਜਿੱਤ ਕੇ ਮੈਚ ਆਪਣੇ ਨਾਮ ਕਰ ਲਿਆ।

ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਕੁਦਰਤ ਦਾ ਕਹਿਰ, ਹੁਣ ਤੱਕ 129 ਲੋਕਾਂ ਦੀ ਮੌਤ, NDRF ਵੱਲੋ ਬਚਾਅ ਕਾਰਜ ਜਾਰੀ

ਦੱਸ ਦੇਈਏ ਕਿ ਵਰਲਡ ਨੰਬਰ -7 ਸਿੰਧੂ ਨੇ ਆਸਾਨੀ ਨਾਲ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਕਿਉਂਕਿ ਉਹ ਬੀਡਬਲਯੂਐਫ ਰੈਂਕਿੰਗ ਵਿੱਚ ਚੋਟੀ ਦੇ 10 ਖਿਡਾਰੀਆਂ ਵਿੱਚ ਸ਼ਾਮਿਲ ਸੀ। ਆਪਣਾ ਦੂਜਾ ਓਲੰਪਿਕ ਖੇਡ ਰਹੀ ਸਿੰਧੂ ਨੂੰ ਮਹਿਲਾ ਸਿੰਗਲਜ਼ ਵਿੱਚ ਛੇਵਾਂ ਦਰਜਾ ਪ੍ਰਾਪਤ ਹੋਇਆ ਹੈ ਅਤੇ ਉਨ੍ਹਾਂ ਨੂੰ ਗਰੁੱਪ ‘ਜੇ’ ਵਿੱਚ ਰੱਖਿਆ ਗਿਆ ਹੈ । ਇਸ ਗਰੁੱਪ ਵਿਚ ਸਿੰਧੂ ਤੋਂ ਇਲਾਵਾ ਹਾਂਗਕਾਂਗ ਦੀ ਚਿਊਂਗ ਏਨਗਾਨ ਦੀ ਪੋਲਿਕਾਰਪੋਵਾ ਸੇਨੀਆ ਨੂੰ ਵੀ ਜਗ੍ਹਾ ਮਿਲੀ ਹੈ ।

ਇਹ ਵੀ ਦੇਖੋ: ਮਰਹੂਮ ਸਰਦੂਲ ਸਿਕੰਦਰ ਦੇ ਘਰ ਇਕੱਠੇ ਹੋਏ ਬੱਬੂ ਮਾਨ ਸਣੇ ਵੱਡੇ ਕਲਾਕਾਰ, ਅਮਰ ਨੂਰੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

The post ਟੋਕਿਓ ਓਲਿੰਪਿਕ ‘ਚ PV Sindhu ਦੀ ਸ਼ਾਨਦਾਰ ਸ਼ੁਰੂਆਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ appeared first on Daily Post Punjabi.



source https://dailypost.in/news/sports/pv-sindhu-beats-israels-ksenia-polikarpova/
Previous Post Next Post

Contact Form