ਓਲੰਪਿਕ ‘ਚ PV Sindhu ਦੀ ਸ਼ਾਨਦਾਰ ਜਿੱਤ, ਡੈਨਮਾਰਕ ਦੀ Mia Blichfeldt ਨੂੰ ਹਰਾ ਕੁਆਟਰ ਫਾਈਨਲ ‘ਚ ਬਣਾਈ ਜਗ੍ਹਾ

ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕਿਓ ਓਲੰਪਿਕ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ । ਸਿੰਧੂ ਨੇ ਡੈਨਮਾਰਕ ਦੀ ਮਿਆ ਬਲਿਚਫੇਲਟ ਨੂੰ ਸਿੱਧੀ ਗੇਮ ਵਿੱਚ 21-15, 21-13 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ।

PV Sindhu beats Mia Blichfeldt
PV Sindhu beats Mia Blichfeldt

ਪੀਵੀ ਸਿੰਧੂ ਨੇ 2016 ਰਿਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ । ਜੇਕਰ ਉਹ ਦੋ ਮੁਕਾਬਲੇ ਹੋਰ ਮੈਚ ਜਿੱਤ ਲੈਂਦੀ ਤਾਂ ਉਨ੍ਹਾਂ ਦਾ ਮੈਡਲ ਪੱਕਾ ਹੋ ਜਾਵੇਗਾ।

ਇਹ ਵੀ ਪੜ੍ਹੋ: ਘੱਟ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਕੈਪਟਨ ਨੇ PM ਮੋਦੀ ਨੂੰ ਕਰਤਾਰਪੁਰ ਕੋਰੀਡੋਰ ਦੁਬਾਰਾ ਖੋਲ੍ਹਣ ਦੀ ਕੀਤੀ ਅਪੀਲ

ਦਰਅਸਲ, ਪੀਵੀ ਸਿੰਧੂ ਨੇ ਮੈਚ ਵਿੱਚ ਮਿਆ ਬਲਿਚਫੇਲਟ ਖ਼ਿਲਾਫ਼ ਚੰਗੀ ਸ਼ੁਰੂਆਤ ਕੀਤੀ । ਪਹਿਲੀ ਗੇਮ ਵਿੱਚ ਉਹ ਇਕ ਸਮੇਂ 11-6 ਨਾਲ ਅੱਗੇ ਸੀ। ਇਸ ਤੋਂ ਬਾਅਦ ਸਕੋਰ 13-10 ਹੋ ਗਿਆ।  ਫਿਰ 16-12 ਦੇ ਸਕੋਰ ਤੋਂ ਬਾਅਦ ਡੈਨਮਾਰਕ ਦੀ ਮਿਆ ਬਲਿਚਫੇਲਟ ਨੇ ਵਾਪਸੀ ਕੀਤੀ ਅਤੇ ਸਕੋਰ 16-15 ਹੋ ਗਿਆ।

PV Sindhu beats Mia Blichfeldt
PV Sindhu beats Mia Blichfeldt

ਹਾਲਾਂਕਿ ਇਸ ਤੋਂ ਬਾਅਦ ਸਿੰਧੂ ਨੇ ਵਾਪਸੀ ਕੀਤੀ ਅਤੇ ਪਹਿਲੀ ਗੇਮ 21-15 ਨਾਲ ਜਿੱਤ ਲਈ । ਇਹ ਖੇਡ 22 ਮਿੰਟ ਤੱਕ ਚੱਲੀ। ਇਸ ਗੇਮਦੀ ਔਸਤ ਰੈਲੀ 14 ਸ਼ਾਟ ਦੀ ਰਹੀ।

ਇਹ ਵੀ ਪੜ੍ਹੋ: ਟਿਕੈਤ ਦਾ ਵੱਡਾ ਬਿਆਨ, ਕਿਹਾ – ’15 ਅਗਸਤ ਨੂੰ ਦਿੱਲੀ ‘ਚ ਝੰਡਾ ਲਹਿਰਾਉਣਗੇ ਕਿਸਾਨ, ਭਾਵੇਂ ਡਰੋਨ ਦੀ ਕਿਉਂ ਨਾ ਲੈਣੀ ਪਏ ਮਦਦ’

ਦੂਜੀ ਗੇਮ ਵਿੱਚ ਵੀ ਪੀਵੀ ਸਿੰਧੂ ਨੇ ਚੰਗੀ ਸ਼ੁਰੂਆਤ ਕਰਦਿਆਂ 5-0 ਦੀ ਲੀਡ ਲੈ ਲਈ । ਇਸ ਤੋਂ ਬਾਅਦ ਮਿਆ ਬਲਿਚਫੇਲਟ ਨੇ ਕੁਝ ਵਧੀਆ ਸ਼ਾਟ ਲਗਾਏ ਅਤੇ ਸਕੋਰ 3-6 ਹੋ ਗਿਆ। ਅੱਧੇ ਸਮੇਂ ਤੱਕ ਪੀਵੀ ਸਿੰਧੂ 11-6 ਦੀ ਬੜ੍ਹਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ । ਅੰਤ ਵਿੱਚ ਉਨ੍ਹਾਂ ਨੇ ਇਹ ਮੈਚ 21-13 ਨਾਲ ਜਿੱਤ ਕੇ ਆਖਰੀ -8 ਵਿੱਚ ਜਗ੍ਹਾ ਬਣਾਈ। ਇਹ ਮੈਚ 19 ਮਿੰਟ ਤੱਕ ਚੱਲਿਆ।

PV Sindhu beats Mia Blichfeldt

ਦੱਸ ਦੇਈਏ ਕਿ ਪੀਵੀ ਸਿੰਧੂ ਦੀ ਇਹ ਲਗਾਤਾਰ ਤੀਜੀ ਜਿੱਤ ਹੈ । ਸਿੰਧੂ ਦੀ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਟੱਕਰ ਹੋ ਸਕਦੀ ਹੈ । ਪਿਛਲੇ ਦੋ ਓਲੰਪਿਕ ਦੀ ਗੱਲ ਕੀਤੀ ਤਾਂ ਬੈਡਮਿੰਟਨ ਵਿੱਚ ਭਾਰਤ ਨੂੰ ਮੈਡਲ ਮਿਲੇ ਹਨ । 

ਇਹ ਵੀ ਦੇਖੋ: Punjab ਦੇ ਇਸ ਪਿੰਡ ਨੇ ਜੁਗਾੜ ਲਾ ਪਾਈ ਗੰਦੇ ਪਾਣੀ ਤੋਂ ਨਿਜਾਤ, ਛੱਡ ਦਿੱਤੇ RO, ਜਾਂਦਾ ਲੱਗਾ ਕੈਂਸਰ ਵੀ

The post ਓਲੰਪਿਕ ‘ਚ PV Sindhu ਦੀ ਸ਼ਾਨਦਾਰ ਜਿੱਤ, ਡੈਨਮਾਰਕ ਦੀ Mia Blichfeldt ਨੂੰ ਹਰਾ ਕੁਆਟਰ ਫਾਈਨਲ ‘ਚ ਬਣਾਈ ਜਗ੍ਹਾ appeared first on Daily Post Punjabi.



source https://dailypost.in/news/sports/pv-sindhu-beats-mia-blichfeldt/
Previous Post Next Post

Contact Form