ਕੌਣ ਹੋਵੇਗਾ ਉਤਰਾਖੰਡ ਦਾ ਨਵਾਂ CM? ਅੱਜ ਦੁਪਹਿਰ 3 ਵਜੇ ਹੋਵੇਗੀ BJP ਦੀ ਬੈਠਕ

ਉਤਰਾਖੰਡ ਵਿੱਚ ਅਚਾਨਕ ਹੋਈਆਂ ਤਬਦੀਲੀਆਂ ਕਾਰਨ ਤੀਰਥ ਸਿੰਘ ਰਾਵਤ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੌਜੂਦਾ ਕਾਰਜਕਾਲ ਵਿੱਚ ਇੱਕ ਵਾਰ ਫਿਰ ਰਾਜ ਵਿੱਚ ਮੁੱਖ ਮੰਤਰੀ ਬਦਲਣ ਦੀ ਨੌਬਤ ਆ ਗਈ ਹੈ। ਰਾਵਤ ਤੋਂ ਬਾਅਦ ਹੁਣ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਵਾਲ ‘ਤੇ ਵਿਚਾਰ ਕਰਨ ਲਈ ਸ਼ਨੀਵਾਰ ਦੁਪਹਿਰ ਨੂੰ ਉਤਰਾਖੰਡ ਭਾਜਪਾ ਪਾਰਟੀ ਬੈਠਕ ਕਰਨ ਜਾ ਰਹੀ ਹੈ ।

Uttarakhand BJP meeting today
Uttarakhand BJP meeting today

ਇਸ ਮਹੱਤਵਪੂਰਨ ਬੈਠਕ ਦੀ ਪ੍ਰਧਾਨਗੀ ਪਾਰਟੀ ਦੇ ਉਤਰਾਖੰਡ ਦੇ ਪ੍ਰਧਾਨ ਮਦਨ ਕੌਸ਼ਿਕ ਕਰਨਗੇ । ਫਿਲਹਾਲ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਕਿ ਨਵੇਂ ਮੁੱਖ ਮੰਤਰੀ ਲਈ ਕਿਹੜੇ ਨਾਮਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਸਿਰਫ ਇੱਕ ਵਿਧਾਇਕ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ

ਦਰਅਸਲ, ਉੱਤਰਾਖੰਡ ਦੇ ਭਾਜਪਾ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇਸ ਮੀਟਿੰਗ ਵਿੱਚ ਮੌਜੂਦ ਰਹਿਣ ਲਈ ਕਿਹਾ ਜਾ ਚੁੱਕਿਆ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸ਼ਨੀਵਾਰ ਦੁਪਹਿਰ 3 ਵਜੇ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬੈਠਕ ਵਿੱਚ ਕੇਂਦਰੀ ਨਿਗਰਾਨ ਵਜੋਂ ਸ਼ਾਮਿਲ ਹੋਣਗੇ। ਕੌਸ਼ਿਕ ਨੇ ਮੀਟਿੰਗ ਦੇ ਏਜੰਡੇ ਬਾਰੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਅਗਲਾ ਮੁੱਖ ਮੰਤਰੀ ਵਿਧਾਇਕਾਂ ਵਿੱਚੋਂ ਹੀ ਚੁਣਿਆ ਜਾਵੇਗਾ।

Uttarakhand BJP meeting today
Uttarakhand BJP meeting today

ਦੱਸ ਦੇਈਏ ਕਿ ਤੀਰਥ ਸਿੰਘ ਰਾਵਤ ਨੇ ਸ਼ੁੱਕਰਵਾਰ ਦੀ ਰਾਤ ਨੂੰ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੇ 48 ਘੰਟਿਆਂ ਵਿੱਚ ਹੀ ਅਸਤੀਫਾ ਦੇ ਦਿੱਤਾ । ਦੱਸ ਦੇਈਏ ਕਿ ਪਉੜੀ ਗੜ੍ਹਵਾਲ ਤੋਂ ਸੰਸਦ ਮੈਂਬਰ ਰਾਵਤ ਨੂੰ 10 ਮਾਰਚ ਨੂੰ ਰਾਜ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਅਤੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ । ਕਿਉਂਕਿ ਤੀਰਥ ਵਿਧਾਇਕ ਨਹੀਂ ਸਨ, ਇਸ ਲਈ ਉਹ ਨਿਯਮਾਂ ਅਨੁਸਾਰ 9 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪਾਬੰਦ ਸਨ ।

ਇਹ ਵੀ ਦੇਖੋ: ਲੁਧਿਆਣਾ ਦੇ ਸ਼ਾਹੂਕਾਰ ਦੇ ਸਾਹਮਣੇ ਕਈ ਸਾਲਾਂ ਤੋਂ ਰੋਜ਼ ਹੁੰਦਾ ਸੀ ਗਰਭਵਤੀ ਔਰਤ ਦਾ ਸੜਕ ‘ਤੇ ਬਲਾਤਕਾਰ

The post ਕੌਣ ਹੋਵੇਗਾ ਉਤਰਾਖੰਡ ਦਾ ਨਵਾਂ CM? ਅੱਜ ਦੁਪਹਿਰ 3 ਵਜੇ ਹੋਵੇਗੀ BJP ਦੀ ਬੈਠਕ appeared first on Daily Post Punjabi.



Previous Post Next Post

Contact Form