ਅਫਗਾਨਿਸਤਾਨ ਵਿੱਚੋਂ ਫੇਲ੍ਹ ਹੋ ਕੇ ਭੱਜਿਆ ਅਮਰੀਕਾ ? ਤਾਲਿਬਾਨ ਤੋਂ ਡਰਦੇ ਅਫਗਾਨ ਫੋਜੀ ਜਾਨ ਬਚਾ ਕੇ ਦੂਜੇ ਦੇਸ਼ਾਂ ਨੂੰ ਜਾ ਰਹੇ

ਤਾਲਿਬਾਨ ਲੜਾਕਿਆਂ ਨਾਲ ਝੜਪਾਂ ਹੋਣ ਤੋਂ ਬਾਅਦ 1000 ਤੋਂ ਵੀ ਵੱਧ ਅਫਗਾਨਿਸਤਾਨ ਦੇ ਫੌਜੀ ਗੁਆਂਢੀ ਮੁਲਕ ਤਜਾਕਿਸਤਾਨ ਚਲੇ ਗਏ ਹਨ। ਤਜਾਕਿਸਤਾਨ ਬਾਰਡਰ ਦੇ ਗਾਰਡ ਵੱਲੋਂ ਆਏ ਬਿਆਨ ਮੁਤਾਬਕ,” ਅਫਗਾਨ ਸੈਨਿਕ ”ਆਪਣੀਆਂ ਜਾਨਾਂ ਬਚਾਉਣ ਲਈ” ਸਰਹੱਦ ‘ਤੇ ਭੱਜ ਆਏ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਤਹਿਤ ਅਮਰੀਕਾ ਤੇ ਵਿਦੇਸ਼ੀ ਫੌਜੀਆਂ ਦੀ ਨਫ਼ਰੀ ਘਟਾਈ ਜਾ ਰਹੀ ਹੈ। ਇਸ ਦੇ ਇਵਜ਼ ਵਜੋਂ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਕਬਜ਼ੇ ਵਾਲੇ ਇਲਾਕੇ ਵਿਚ ਅਲ-ਕਾਇਦਾ ਤੇ ਦੂਜੇ ਕੱਟੜਵਾਦੀ ਸੰਗਠਨਾਂ ਨੂੰ ਸਰਗਰਮੀ ਦੀ ਇਜਾਜ਼ਤ ਨਹੀਂ ਦੇਵੇਗਾ। ਅਮਰੀਕੀ ਰਾਸ਼ਟਰਪਤੀ ਜੌ ਬਾਇਡਨ ਨੇ ਸਿੰਤਬਰ ਤੱਕ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਤਾਲਿਬਾਨ ਅਫ਼ਗਾਨਿਸਤਾਨ ਦੇ ਹੋਰ ਜ਼ਿਲ੍ਹਿਆਂ ਉੱਤੇ ਕਬਜ਼ੇ ਕਰ ਰਿਹਾ ਹੈ।
ਤਾਲਿਬਾਨ ਵੱਲੋਂ ਸ਼ੁਰੂ ਕੀਤੇ ਗਏ ਹਮਲਿਆਂ ਤੋਂ ਬਾਅਦ ਹਾਲ ਹੀ ਦੇ ਹਫਤਿਆਂ ਵਿੱਚ ਅਫਗਾਨਿਸਤਾਨ ਵਿੱਚ ਤਣਾਅ ਵੱਧ ਗਿਆ ਹੈ। ਅਫਗਾਨਿਸਤਾਨ ਵਿੱਚ ਨਾਟੋ ਦਾ 20 ਸਾਲ ਦਾ ਫੌਜੀ ਮਿਸ਼ਨ ਖ਼ਤਮ ਹੋ ਗਿਆ ਹੈ। ਪਰ ਦੇਸ਼ ਵਿੱਚ ਤਾਲਿਬਾਨ ਦੇ ਵਧਦੇ ਕਦਮਾਂ ਵਿਚਾਲੇ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਅਫਗਾਨਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਬਾਕੀ ਵਿਦੇਸ਼ੀ ਫੌਜਾਂ ਸਤੰਬਰ ਮਹੀਨੇ ਹੀ ਵਾਪਿਸ ਲੈ ਲਈਆਂ ਗਈਆਂ ਸਨ। ਤਾਲਿਬਾਨ ਦੇ ਨਾਲ ਇੱਕ ਸਮਝੌਤੇ ਤਹਿਤ ਅਮਰੀਕਾ ਅਤੇ ਉਸਦੇ ਸਹਿਯੋਗੀ ਅਫਗਾਨਿਸਤਾਨ ਛੱਡ ਰਹੇ ਹਨ।
ਨਾਟੋ ਅਤੇ ਅਮਰੀਕਾ ਨੇ ਤਾਲਿਬਾਨ ਨਾਲ ਇੱਕ ਸਮਝੌਤਾ ਕੀਤਾ ਸੀ। ਜਿਸਦੇ ਤਹਿਤ ਇਹ ਤੈਅ ਹੋਇਆ ਸੀ ਕਿ ਵਿਦੇਸ਼ੀ ਫੌਜੀ ਅਫਗਾਨਿਸਤਾਨ ਛੱਡ ਜਾਵੇਗੀ। ਇਸ ਦੇ ਬਦਲੇ ਵਿੱਚ ਤਾਲਿਬਾਨ ਉੱਥੇ ਅਲ-ਕਾਇਦਾ ਜਾਂ ਕਿਸੇ ਹੋਰ ਕੱਟੜਪੰਥੀ ਗੁੱਟ ਨੂੰ ਆਪਣੇ ਕੰਟਰੋਲ ਵਾਲੇ ਇਲਾਕੇ ਵਿੱਚ ਗਤੀਵਿਧੀਆਂ ਨਹੀਂ ਚਲਾਉਣ ਦੇਵੇਗਾ।
ਤਾਲਿਬਾਨ ਇੱਕ ਤੋਂ ਬਾਅਦ ਇੱਕ ਜ਼ਿਲ੍ਹਿਆਂ ‘ਤੇ ਕਬਜ਼ਾ ਕਰ ਰਿਹਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਕੋਈ ਯੋਜਨਾ ਨਹੀਂ ਬਣਾਈ ਗਈ ਸੀ।ਇਸ ਸਭ ਵਿਚਾਲੇ ਸੁਰੱਖਿਆ ਬਲ ਨਿਰਾਸ਼ ਹਨ। ਸੁਰੱਖਿਆ ਬਲਾਂ ਦਾ ਮਨੋਬਲ ਘੱਟ ਗਿਆ ਹੈ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਤਮ ਸਮਰਪਣ ਕਰ ਰਹੇ ਹਨ। ਅਫਗਾਨ ਲੋਕਾਂ ਨੂੰ ਉਮੀਦ ਸੀ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਵਾਪਸੀ ਤੋਂ ਪਹਿਲਾਂ ਉਨ੍ਹਾਂ ਦੇ ਮੁਲਕ ਵਿੱਚ ਸ਼ਾਂਤੀ ਯਕੀਨੀ ਬਣਾਵੇਗਾ। ਪਰ ਇਹ ਸੰਭਵ ਨਹੀਂ ਹੋ ਸਕਿਆ।



source https://punjabinewsonline.com/2021/07/06/%e0%a8%85%e0%a8%ab%e0%a8%97%e0%a8%be%e0%a8%a8%e0%a8%bf%e0%a8%b8%e0%a8%a4%e0%a8%be%e0%a8%a8-%e0%a8%b5%e0%a8%bf%e0%a9%b1%e0%a8%9a%e0%a9%8b%e0%a8%82-%e0%a8%ab%e0%a9%87%e0%a8%b2%e0%a9%8d%e0%a8%b9/
Previous Post Next Post

Contact Form