ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ANIMAL WELFARE BOARD OF INDIA ਵਲੋਂ ਨੋਟਿਸ ਹੋਇਆ ਜਾਰੀ , ਪੜੋ ਪੂਰੀ ਖ਼ਬਰ

notice issued against sippy gill : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਦੇ ਖਿਲਾਫ ਭਾਰਤ ਦੇ ਪਸ਼ੂ ਭਲਾਈ ਬੋਰਡ ਵਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗਾਇਕ ਸਿੱਪੀ ਗਿੱਲ ਨੇ ਆਪਣੇ ਇੱਕ ਗੀਤ ‘ BABBAR SHER ‘ ਦੇ ਵਿੱਚ ਬੋਰਡ ਵਲੋਂ ਬਿਨਾ ਇਜ਼ਾਜਤ (Noc ) ਲਏ ਘੋੜੇ ਤੇ ਹੋਰ ਜਾਨਵਰ ਦਿਖਾਏ ਹਨ।

notice issued against sippy gill
notice issued against sippy gill

ਜਿਸ ਕਾਰਨ sectoin 11(1) ਤੇ ਤਹਿਤ ਸਿੱਪੀ ਗਿੱਲ ਦੇ ਖਿਲਾਫ ਬੋਰਡ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ 7 ਦਿਨ ਦਿੱਤੇ ਗਏ ਹਨ। ਬੋਰਡ ਵਲੋਂ ਇਸ ਗੱਲ ਦਾ ਜਵਾਬ ਮੰਗਿਆ ਗਿਆ ਹੈ। ਦੱਸਣਯੋਗ ਹੈ ਕਿ ਸਿੱਪੀ ਗਿੱਲ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਤੇ ਅਦਾਕਾਰ ਹਨ ਜਿਹਨਾਂ ਨੇ ਹੁਣ ਤੱਕ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ।

ਸਿੱਪੀ ਗਿੱਲ ਨੇ ਹੁਣ ਤੱਕ ਬਹੁਤ ਸਾਰੇ ਗੀਤ ਗਾਏ ਹਨ ਜਿਵੇ ਕਿ – ਟਾਈਗਰ ਅਲਾਈਵ , 12 ਦੀਆਂ 12 , ਬੱਬਰ ਸ਼ੇਰ , bloodline ਆਦਿ ਤੇ ਹੋਰ ਵੀ ਬਹੁਤ ਸਾਰੇ ਗੀਤ। ਸਿੱਪੀ ਗਿੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੇ ਇਹਨਾਂ ਗੀਤ ਦੇ ਕਾਰਨ ਕਾਫੀ ਚਰਚਾ ਦੇ ਵਿੱਚ ਵੀ। ਹੁਣ ਦੇਖਣਾ ਹੋਵੇਗਾ ਕਿ ਗਾਇਕ ਸਿੱਪੀ ਗਿੱਲ ਵਲੋਂ ਇਸ ਨੋਟਿਸ ਦਾ ਕਿੰਝ ਤੇ ਕਦੋ ਜਵਾਬ ਦਿੱਤਾ ਜਾਂਦਾ ਹੈ।

ਇਹ ਵੀ ਦੇਖੋ : ‘ਕਥਾ-ਕੀਰਤਨ ਛੱਡ ਕਿਉਂ ਗਾਇਆ ਗੀਤ ? ਕੀ ਸਿਆਸਤ ‘ਚ ਐਂਟਰੀ ਮਾਰਨ ਦੀ ਤਿਆਰੀ ? ਬੇਅਦਬੀ ਕਰਨ ਵਾਲਿਆਂ ਲਈ ਕੀ ਹੋਵੇ ਸਜ਼ਾ ?

The post ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ANIMAL WELFARE BOARD OF INDIA ਵਲੋਂ ਨੋਟਿਸ ਹੋਇਆ ਜਾਰੀ , ਪੜੋ ਪੂਰੀ ਖ਼ਬਰ appeared first on Daily Post Punjabi.



source https://dailypost.in/news/entertainment/notice-issued-against-sippy-gill/
Previous Post Next Post

Contact Form