ਜਾਣੋ ਕਿਉਂ AAP ਦੇ ਦਫ਼ਤਰ ਤੋਂ ਵਾਇਰਲ ਹੋਈ ਸ਼ਰਾਬੀ ਦੀ ਤਸਵੀਰ ਤਾਂ BJP ਨੂੰ ਮੰਗਣੀ ਪਾਈ ਮਾਫ਼ੀ !

ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ BJP ਦੇ ਗੜ੍ਹ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਦਰਅਸਲ ਗੁਜਰਾਤ ਦੀਆਂ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਦਬਦਬਾ ਵੱਧਦਾ ਹੀ ਜਾ ਰਿਹਾ ਹੈ।

Why bjp had to apologize after
Why bjp had to apologize after

ਇਨ੍ਹੀਂ ਦਿਨੀਂ ਭਾਜਪਾ ਅਤੇ ਆਮ ਆਦਮੀ ਪਾਰਟੀ ਦਰਮਿਆਨ ਦੋਸ਼-ਇਲਜ਼ਾਮਾਂ ਦਾ ਦੌਰ ਵੀ ਚੱਲ ਰਿਹਾ ਹੈ। ਹਾਲਾਂਕਿ, ਇਸ ਵਾਰ ਭਾਜਪਾ ਨੇ ‘ਆਪ’ ‘ਤੇ ਅਜਿਹਾ ਦੋਸ਼ ਲਗਾਇਆ ਸੀ ਕਿ ਜਿਸ ਲਈ ਪਾਰਟੀ ਨੂੰ ਬਾਅਦ ਵਿੱਚ ਖੁਦ ਹੀ ਮੁਆਫੀ ਮੰਗਣੀ ਪਈ ਹੈ। ਇਹ ਸਾਰਾ ਮਾਮਲਾ ਇੱਕ ਵਾਇਰਲ ਫੋਟੋ ਨਾਲ ਸ਼ੁਰੂ ਹੋਇਆ ਸੀ। ਦਰਅਸਲ, ਇਸ ਵਾਇਰਲ ਫੋਟੋ ਵਿੱਚ ਇੱਕ ‘ਨਸ਼ੇ ‘ਚ ਧੁੱਤ’ ਆਦਮੀ ਨਜ਼ਰ ਆ ਰਿਹਾ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਇਹ ਫੋਟੋ ਆਮ ਆਦਮੀ ਪਾਰਟੀ ਦੇ ਸੂਰਤ ਦਫਤਰ ਦੀ ਹੈ। ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਸੋਫੇ ‘ਤੇ ਲੱਤਾਂ ਰੱਖ ਜ਼ਮੀਨ ‘ਤੇ ਪਿਆ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਬੈਨਰ ਪਿੱਛੇ ਲੱਗਿਆ ਹੋਇਆ ਦਿੱਖ ਰਿਹਾ ਹੈ।

ਭਾਜਪਾ ਨੇ ਦੋਸ਼ ਲਾਇਆ ਕਿ ਪਾਰਟੀ ਦਫ਼ਤਰ ਵਿੱਚ ਵਰਕਰ ਸ਼ਰਾਬ ਪੀ ਕਿ ਡਿੱਗਿਆ ਪਿਆ ਹੈ। ਪਰ ਆਮ ਆਦਮੀ ਪਾਰਟੀ ਨੇ ਇਸ ਦੋਸ਼ ਨੂੰ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ। ਜਦੋਂ ਪੁਲਿਸ ਨੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਤਾਂ ਭਾਜਪਾ ਨੂੰ ਅੱਗੇ ਆ ਕੇ ਮੁਆਫੀ ਮੰਗਣੀ ਪਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਵਾਇਰਲ ਫੋਟੋ ਸੂਰਤ ਸ਼ਹਿਰ ਦੇ ਗੋਪੀਪੁਰਾ ਖੇਤਰ ਵਿੱਚ ਬਣੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਭਾਜਪਾ ਦੇ ਕਈ ਸਥਾਨਕ ਨੇਤਾਵਾਂ ਨੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ‘ਸਮੱਸਿਆ ਕੀ ਹੈ, ਪੜ੍ਹਦੇ ਨਹੀਂ ਕੀ…?’ ਵੈਕਸੀਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਤੰਜ ‘ਤੇ ਸਿਹਤ ਮੰਤਰੀ ਦਾ ਕਰਾਰਾ ਪਲਟਵਾਰ

ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਵਰਕਰ ਆਮ ਆਦਮੀ ਪਾਰਟੀ ਦਾ ਨਹੀਂ, ਬਲਕਿ ਖੁਦ ਭਾਜਪਾ ਨਾਲ ਸਬੰਧਿਤ ਹੈ। ਇਹ ਵਰਕਰ ਨਸ਼ੇ ਦੀ ਹਾਲਤ ਵਿੱਚ ‘ਆਪ’ ਦੇ ਦਫ਼ਤਰ ਪਹੁੰਚਿਆ ਸੀ। ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦਾ ਪਾਰਟੀ ਦਫਤਰ ਇਸ ਖੇਤਰ ਵਿੱਚ ਨੇੜਲੇ ਹੈ। ਇਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਤੋਂ ਇਸ ਲਈ ਮੁਆਫੀ ਮੰਗੀ ਹੈ।

ਇਹ ਵੀ ਦੇਖੋ : Salman Khan ਵੀ Sham Singh Shera ਦੀ Body ਦਾ ਐ Fan,ਦੇਖੋ ਬਚਪਨ ਤੋਂ ਅਪਾਹਿਜ ਮੁੰਡਾ ਬਣਿਆ 2 ਵਾਰੀ MR. World !

The post ਜਾਣੋ ਕਿਉਂ AAP ਦੇ ਦਫ਼ਤਰ ਤੋਂ ਵਾਇਰਲ ਹੋਈ ਸ਼ਰਾਬੀ ਦੀ ਤਸਵੀਰ ਤਾਂ BJP ਨੂੰ ਮੰਗਣੀ ਪਾਈ ਮਾਫ਼ੀ ! appeared first on Daily Post Punjabi.



Previous Post Next Post

Contact Form