ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ, ਅੱਜ ਜੰਤਰ-ਮੰਤਰ ‘ਤੇ ਔਰਤਾਂ ਸੰਭਾਲਣਗੀਆਂ ਕਿਸਾਨੀ ਸੰਸਦ ਦੀ ਕਮਾਨ

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਨੂੰ ਅੱਠ ਮਹੀਨੇ ਬੀਤ ਗਏ ਹਨ। ਇਸ ਦੌਰਾਨ ਮਹਿਲਾਵਾਂ ਜੋ ਬਰਾਬਰ ਦੀਆਂ ਭਾਈਵਾਲ ਸਨ ਅੱਜ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਦਾ ਸੰਚਾਲਨ ਕਰਨਗੀਆਂ।

Farmers Parliament At Jantar Mantar
Farmers Parliament At Jantar Mantar

ਮਹਿਲਾਵਾਂ ਇਸ ਦੌਰਾਨ ਮੌਜੂਦਾ ਭਾਰਤੀ ਖੇਤੀਬਾੜੀ ਪ੍ਰਣਾਲੀ ਅਤੇ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੇ ਤਮਾਮ ਪਹਿਲੂਆਂ ‘ਤੇ ਆਪਣੀ ਰਾਏ ਜ਼ਾਹਿਰ ਕਰਨਗੀਆਂ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਪ੍ਰਧਾਨ ਬਣਨ ‘ਤੇ PSGPC ਨੇ Navjot Sidhu ਨੂੰ ਦਿੱਤੀਆਂ ਵਧਾਈਆਂ, ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਦੀ ਕੀਤੀ ਅਪੀਲ

ਦਰਅਸਲ, ਕਿਸਾਨ ਸੰਸਦ ਵਿੱਚ ਸ਼ਾਮਿਲ ਹੋਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮਹਿਲਾ ਕਿਸਾਨ ਮੋਰਚੇ ‘ਤੇ ਪਹੁੰਚ ਰਹੀਆਂ ਹਨ । ਕਿਸਾਨ ਸੰਸਦ ਦੇ ਤਿੰਨ ਸੈਸ਼ਨਾਂ ਦੌਰਾਨ ਮਹਿਲਾਵਾਂ ਖੇਤੀਬਾੜੀ ਕਾਨੂੰਨ, ਖ਼ਾਸਕਰ ਮੰਡੀ ਐਕਟ ਬਾਰੇ ਆਪਣੇ ਵਿਚਾਰ ਰੱਖਣਗੀਆਂ ।

Farmers Parliament At Jantar Mantar
Farmers Parliament At Jantar Mantar

ਇਸ ਦੇ ਨਾਲ ਉਹ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕਰਨਗੇ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਨਿਭਾ ਸਕਣ।

ਇਹ ਵੀ ਪੜ੍ਹੋ: ਪੰਜਾਬ ‘ਚ ਕੋਰੋਨਾ ਦਾ ਘਟਿਆ ਪ੍ਰਕੋਪ, 54 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 6 ਮੌਤਾਂ

ਮਹਿਲਾ ਕਿਸਾਨ ਸੰਸਦ ਵਿੱਚ 200 ਕਿਸਾਨ ਨੁਮਾਇੰਦੇ ਸ਼ਾਮਿਲ ਹੋਣਗੇ। ਇਨ੍ਹਾਂ ਵਿੱਚ ਪੰਜਾਬ ਦੀਆਂ 100 ਜਦਕਿ ਹੋਰ ਰਾਜਾਂ ਤੋਂ 100 ਮਹਿਲਾ ਪ੍ਰਤੀਨਿਧੀਆਂ ਸ਼ਾਮਿਲ ਹੋਣਗੀਆਂ । ਇਸ ਦੌਰਾਨ ਤਿੰਨ ਸੈਸ਼ਨਾਂ ਵਿੱਚ ਪ੍ਰਧਾਨ ਤੇ ਉਪ-ਪ੍ਰਧਾਨ ਵੀ ਮਹਿਲਾਵਾਂ ਹੋਣਗੀਆਂ । ਇਸ ਦੌਰਾਨ ਕਿਸਾਨ ਸੰਸਦ ਜ਼ਰੂਰੀ ਵਸਤੂਆਂ ਸੋਧ ਐਕਟ 2020 ਅਤੇ ਕਿਸਾਨਾਂ ਅਤੇ ਖਪਤਕਾਰਾਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

ਇਹ ਵੀ ਦੇਖੋ: ਆ ਕੀ ਕਹਿ ਗਏ ਨਵਜੋਤ ਸਿੰਘ ਸਿੱਧੂ ਕਿਸਾਨਾਂ ਨੂੰ, ਭੜਕੇ ਕਿਸਾਨ ਆਗੂਆਂ ਨੇ ਕਿਹਾ ਪੰਜਾਬ ‘ਚ ਕਰਾਂਗੇ ਸਿੱਧੂ ਵਿਰੋਧ

The post ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ, ਅੱਜ ਜੰਤਰ-ਮੰਤਰ ‘ਤੇ ਔਰਤਾਂ ਸੰਭਾਲਣਗੀਆਂ ਕਿਸਾਨੀ ਸੰਸਦ ਦੀ ਕਮਾਨ appeared first on Daily Post Punjabi.



Previous Post Next Post

Contact Form