ਚੰਡੀਗੜ੍ਹ : 105 ਸਾਲਾ ਐਥਲੀਟ ਮਾਨ ਕੌਰ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11.30 ਵਜੇ ਸੈਕਟਰ -25 ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਕਈ ਵੱਡੀਆਂ ਹਸਤੀਆਂ ਹਾਜ਼ਰ ਹੋਣਗੀਆਂ।
ਦੱਸ ਦੇਈਏ ਕਿ ਮਾਨ ਕੌਰ ਦੀ ਸ਼ਨੀਵਾਰ ਨੂੰ ਡੇਢ ਵਜੇ ਮੌਤ ਹੋ ਗਈ ਸੀ। ਮਾਨ ਕੌਰ ਗਾਲ ਬਲੈਡਰ ਕੈਂਸਰ ਨਾਲ ਜੂਝ ਰਹੀ ਸੀ। ਮਾਸਟਰ ਅਥਲੀਟ ਅਤੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ (85) ਨੇ ਦੱਸਿਆ ਕਿ ਮਾਂ ਨੇ ਫਰਵਰੀ ਵਿੱਚ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ,ਜਿਸਦੇ ਬਾਅਦ ਉਸਨੂੰ ਪੀਜੀਆਈ ਵਿੱਚ ਦਿਖਾਇਆ ਗਿਆ। ਜਿੱਥੇ ਉਸ ਦੇ ਸਾਰੇ ਟੈਸਟਾਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੂੰ ਪਿੱਤੇ ਵਿੱਚ ਕੈਂਸਰ ਸੀ, ਪਰ ਬੁਢਾਪਾ ਹੋਣ ਕਾਰਨ ਪਰਿਵਾਰ ਨੇ ਕੀਮੋਥੈਰੇਪੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦਾ ਇਲਾਜ ਪਟਿਆਲਾ ਵਿੱਚ ਚੱਲ ਰਿਹਾ ਸੀ।
ਜੂਨ ਦੇ ਆਖਰੀ ਹਫਤੇ ਵਿੱਚ, ਪਰਿਵਾਰ ਉਸਨੂੰ ਚੰਡੀਗੜ੍ਹ ਲੈ ਆਇਆ, ਜਿੱਥੇ ਡੇਰਾਬੱਸੀ ਦੇ ਸ਼ੁਧੀ ਆਯੁਰਵੈਦ ਪੰਚਕਰਮਾ ਹਸਪਤਾਲ ਵਿੱਚ ਉਸਦਾ ਕੁਦਰਤੀ ਇਲਾਜ ਕੀਤਾ ਜਾ ਰਿਹਾ ਸੀ। ਉੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਮਾਸਟਰ ਅਥਲੀਟ ਮਾਨ ਕੌਰ ਕੋਵਿਡ -19 ਤੋਂ ਪਹਿਲਾਂ ਤਕ ਲਗਾਤਾਰ ਤਗਮੇ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਉਂਦੀ ਰਹੀ ਸੀ। ਮਾਨ ਕੌਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਾਲ 2019 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਰਾਸ਼ਟਰਪਤੀ ਭਵਨ ਵਿੱਚ ਸਨਮਾਨ ਪ੍ਰਾਪਤ ਕਰਨ ਲਈ ਮਾਨ ਕੌਰ ਜਿਸ ਗਤੀ ਨਾਲ ਸਟੇਜ ਤੇ ਪਹੁੰਚੀ ਸੀ, ਉਸ ਨੂੰ ਵੇਖ ਕੇ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ। ਅਤੇ ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨਿਵਾਸ ‘ਤੇ ਇੱਕ ਮੀਟਿੰਗ ਦੇ ਦੌਰਾਨ, ਪੀਐਮ ਨਰਿੰਦਰ ਮੋਦੀ ਉਨ੍ਹਾਂ ਦੀ ਫਿਟਨੈਸ ਨੂੰ ਵੇਖਦੇ ਹੋਏ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਏ। ਉਹ ਦੇਸ਼ ਵਿਸ਼ਵ ਦੇ ਅਥਲੀਟਾਂ ਲਈ ਪ੍ਰੇਰਣਾ ਸਰੋਤ ਸੀ।
ਇਹ ਵੀ ਪੜ੍ਹੋ : ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਿਸ ਸਾਹਮਣੇ ਕਬੂਲੇ ਗੁਨਾਹ, ਕੀਤੇ ਵੱਡੇ ਖੁਲਾਸੇ
The post ਐਥਲੀਟ ਮਾਨ ਕੌਰ ਦਾ ਚੰਡੀਗੜ੍ਹ ਦੇ ਸੈਕਟਰ-25 ਸ਼ਮਸ਼ਾਨਘਾਟ ‘ਚ ਅੱਜ 11.30 ਵਜੇ ਕੀਤਾ ਜਾਵੇਗਾ ਅੰਤਿਮ ਸਸਕਾਰ appeared first on Daily Post Punjabi.
source https://dailypost.in/chandigarh/athlete-mann-kaur/