ਮਿਸ਼ਨ 2024: ਮਮਤਾ ਬੈਨਰਜੀ ਦਾ ਦਿੱਲੀ ਦੌਰਾ ਅੱਜ ਤੋਂ, ਪਹਿਲੇ ਦਿਨ PM ਮੋਦੀ ਨਾਲ ਕਰ ਸਕਦੇ ਹਨ ਮੁਲਾਕਾਤ

ਸੰਸਦ ਦੇ ਮੌਨਸੂਨ ਸੈਸ਼ਨ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ  ਸੋਮਵਾਰ ਨੂੰ ਆਪਣੇ ਪੰਜ ਦਿਨਾਂ ਦੌਰੇ ‘ਤੇ ਦਿੱਲੀ ਪਹੁੰਚ ਗਈ ਹੈ । ਪੱਛਮੀ ਬੰਗਾਲ ਵਿਚ ਤੀਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਰਾਸ਼ਟਰੀ ਰਾਜਧਾਨੀ ਦਾ ਪਹਿਲਾ ਦੌਰਾ ਹੈ ਅਤੇ ਉਹ ਮੰਗਲਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੀ ਹੈ।

Mamata Banerjee Delhi visit
Mamata Banerjee Delhi visit

ਦਰਅਸਲ, ਤ੍ਰਿਣਮੂਲ ਕਾਂਗਰਸ ਵੱਲੋਂ ਜਾਰੀ ਕੀਤੇ ਗਈ ਪੰਜ ਦਿਨਾ ਦੌਰੇ ਦੇ ਸ਼ਡਿਊਲ ਦੇ ਅਨੁਸਾਰ ਮਮਤਾ ਬੈਨਰਜੀ ਅੱਜ ਸ਼ਾਮ 4 ਵਜੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ।

ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਮੀਂਹ ਨੇ ਮਚਾਈ ਤਬਾਹੀ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 164, 100 ਲਾਪਤਾ

ਸੂਤਰਾਂ ਅਨੁਸਾਰ ਮਮਤਾ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਇਲਾਵਾ ਬੈਨਰਜੀ ਦਾ ਕਮਲਨਾਥ, ਆਨੰਦ ਸ਼ਰਮਾ ਅਤੇ ਅਭਿਸ਼ੇਕ ਮਨੂ ਸਿੰਘਵੀ ਸਮੇਤ ਹੋਰਨਾਂ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ।

Mamata Banerjee Delhi visit
Mamata Banerjee Delhi visit

ਦੱਸ ਦੇਈਏ ਕਿ ਬੈਨਰਜੀ ਦੇ ਇਸ ਦੌਰੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀਆਂ ਕਿਆਸਾਂ ਤੇਜ਼ ਹੋ ਗਈਆਂ ਹਨ । ਪਿਛਲੇ ਹਫਤੇ ਬਹੁਤ ਸਾਰੇ ਵਿਰੋਧੀ ਆਗੂ ਟੀਐਮਸੀ ਦੇ ਸਾਲਾਨਾ ਸ਼ਹੀਦੀ ਦਿਵਸ ਸਮਾਰੋਹਾਂ ਵਿੱਚ ਪਹੁੰਚੇ ਸਨ। ਇਨ੍ਹਾਂ ਵਿੱਚ ਕਾਂਗਰਸ ਦੇ ਪੀ ਚਿਦੰਬਰਮ ਅਤੇ ਦਿਗਵਿਜੇ ਸਿੰਘ, ਸ਼ਰਦ ਪਵਾਰ ਅਤੇ ਸੁਪ੍ਰੀਆ ਸੁਲੇ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਆਰਜੇਡੀ ਦੇ ਮਨੋਜ ਝਾ, ਡੀਐਮਕੇ ਦੇ ਤਿਰੂਚੀ ਸ਼ਿਵਾ, ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਦਾ ਨਾਮ ਸ਼ਾਮਿਲ ਹੈ। 

ਇਹ ਵੀ ਦੇਖੋ: ‘ਕਥਾ-ਕੀਰਤਨ ਛੱਡ ਕਿਉਂ ਗਾਇਆ ਗੀਤ ? ਕੀ ਸਿਆਸਤ ‘ਚ ਐਂਟਰੀ ਮਾਰਨ ਦੀ ਤਿਆਰੀ ? ਬੇਅਦਬੀ ਕਰਨ ਵਾਲਿਆਂ ਲਈ ਕੀ ਹੋਵੇ ਸਜ਼ਾ ?

The post ਮਿਸ਼ਨ 2024: ਮਮਤਾ ਬੈਨਰਜੀ ਦਾ ਦਿੱਲੀ ਦੌਰਾ ਅੱਜ ਤੋਂ, ਪਹਿਲੇ ਦਿਨ PM ਮੋਦੀ ਨਾਲ ਕਰ ਸਕਦੇ ਹਨ ਮੁਲਾਕਾਤ appeared first on Daily Post Punjabi.



Previous Post Next Post

Contact Form