
ਸਾਊਦੀ ਅਰਬ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੀ ਲਾਲ ਸੂਚੀ ਜਾਰੀ ਕੀਤੀ ਹੈ ਜਿੱਥੋਂ ਆਉਣ ਵਾਲੇ ਯਾਤਰੀਆਂ ਉੱਪਰ ਭਾਰੀ ਜੁਰਮਾਨੇ ਅਤੇ ਤਿੰਨ ਸਾਲਾਂ ਲਈ ਦਾਖ਼ਲੇ ਉੱਪਰ ਪਾਬੰਦੀ ਲਗਾਈ ਜਾਵੇਗੀ।ਲਾਲ ਸੂਚੀ ਵਿੱਚ ਸ਼ਾਮਲ ਦੇਸ਼ਾਂ ਦੀ ਯਾਤਰਾ ਕਰਨ ਨੂੰ ਕੋਵਿਡ ਹਦਾਇਤਾਂ ਦੀ ਉਲੰਘਣਾ ਮੰਨਿਆ ਜਾਵੇਗਾ। ਪਾਬੰਦੀਸ਼ੁਦਾ ਦੇਸ਼ਾਂ ਦਾ ਸਫ਼ਰ ਕਰਨਾ ਮੌਜੂਦਾ ਕੋਵਿਡ ਪਾਬੰਦੀਆਂ ਦੀ ਉਲੰਘਣਾ ਹੈ। ਲਾਲ ਸੂਚੀ ਵਿੱਚ ਸ਼ਾਮਲ ਕੀਤੇ ਗਏ ਦੇਸ਼ਾਂ ਵਿੱਚ ਸ਼ਾਮਲ ਹਨ- ਯੂਏਈ, ਲਿਬੀਆ, ਸੀਰੀਆ, ਲਿਬਨਾਨ, ਯਮਨ, ਈਰਾਨ, ਤੁਰਕੀ, ਅਮਰੀਕਾ, ਇਥੋਪੀਆ, ਸੋਮਾਲੀਆ, ਕੌਂਗੋ, ਅਫ਼ਗਾਨਿਸਤਾਨ, ਵੈਨੇਜ਼ੂਏਲਾ, ਬੇਲਾਰੂਸ, ਭਾਰਤ ਅਤੇ ਵੀਅਤਨਾਮ।
source https://punjabinewsonline.com/2021/07/29/%e0%a8%b8%e0%a8%be%e0%a8%8a%e0%a8%a6%e0%a9%80-%e0%a8%85%e0%a8%b0%e0%a8%ac-%e0%a8%a8%e0%a9%87-%e0%a8%ad%e0%a8%be%e0%a8%b0%e0%a8%a4-%e0%a8%b8%e0%a8%ae%e0%a9%87%e0%a8%a4-15-%e0%a8%a6%e0%a9%87%e0%a8%b8/
Sport:
PTC News